ਰਣਜੀਤ ਗਿੱਲ ਵੱਲੋਂ ਰਾਮਲੀਲਾ ਦਾ ਉਦਘਾਟਨ
ਇੱਥੋਂ ਦੀ ਕ੍ਰਿਸ਼ਨਾ ਮੰਡੀ ਵਿੱਚ ਚੱਲ ਰਹੀ ਰਾਮਲੀਲਾ ਦੇ ਲੰਘੀ ਰਾਤ ਹੋਏ ਮੰਚਨ ਦਾ ਉਦਘਾਟਨ ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਨੇ ਕੀਤਾ। ਸ੍ਰੀ ਗਿੱਲ ਨੇ ਲੋਕਾਂ ਨੂੰ ਸ੍ਰੀ ਰਾਮ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਕੀਤੀ। ਰਾਮਲੀਲਾ ਕਮੇਟੀ...
ਇੱਥੋਂ ਦੀ ਕ੍ਰਿਸ਼ਨਾ ਮੰਡੀ ਵਿੱਚ ਚੱਲ ਰਹੀ ਰਾਮਲੀਲਾ ਦੇ ਲੰਘੀ ਰਾਤ ਹੋਏ ਮੰਚਨ ਦਾ ਉਦਘਾਟਨ ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਨੇ ਕੀਤਾ। ਸ੍ਰੀ ਗਿੱਲ ਨੇ ਲੋਕਾਂ ਨੂੰ ਸ੍ਰੀ ਰਾਮ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਕੀਤੀ।
ਰਾਮਲੀਲਾ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੇ ਰਾਮਲੀਲਾ ਮੰਚਨ ਦੌਰਾਨ ਲੰਘੀ ਰਾਤ ਮੁੱਖ ਮਹਿਮਾਨ ਵਜੋਂ ਪੁੱਜੇ ਰਣਜੀਤ ਸਿੰਘ ਰਾਣਾ ਗਿੱਲ ਨੇ ਕਿਹਾ ਕਿ ਸਾਰੇ ਧਰਮ ਸਮਾਜ ਨੂੰ ਆਪਸ ਵਿੱਚ ਜੋੜਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਨੇ ਰਾਜ ਭਾਗ ਦਾ ਤਿਆਗ ਕਰਕੇ ਮਿਸਾਲ ਪੈਦਾ ਕਰਨ ਦੇ ਨਾਲ ਨਾਲ ਮਨੁੱਖਤਾ ਨੂੰ ਮਾਤਾ ਪਿਤਾ ਦੇ ਬੋਲ ਪੁਗਾਉਣ ਦਾ ਸੰਦੇਸ਼ ਦਿੱਤਾ ਹੈ। ਇਸ ਦੌਰਾਨ ਰਾਮਲੀਲਾ ਕਮੇਟੀ ਵਲੋਂ ਸ੍ਰੀ ਗਿੱਲ ਤੇ ਹੋਰਨਾਂ ਪਤਵੰਤਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਦੀ ਸਥਾਨਕ ਮੰਡਲ ਇਕਾਈ ਦੇ ਪ੍ਰਧਾਨ ਤਰੁਨ ਕੌਸ਼ਲ, ਆਸ਼ੂ ਗੋਇਲ, ਵੀਸ਼ੂ ਅਗਰਵਾਲ, ਅਭਿਸ਼ੇਕ ਗੁਪਤਾ, ਗੁਣਦੀਪ ਵਰਮਾ ਆਦਿ ਹਾਜ਼ਰ ਸਨ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪ੍ਰੇਰਕ): ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਰਾਮਲੀਲਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਰਾਮਲੀਲਾ ਕਲੱਬ ਮੁੱਲਾਂਪੁਰ ਗ਼ਰੀਬਦਾਸ ਦੇ ਅਹੁਦੇਦਾਰਾਂ ਨੇ ਰਣਜੀਤ ਸਿੰਘ ਗਿੱਲ, ਸਤਵੀਰ ਸਿੰਘ ਸੱਤੀ ਤੇ ਮੰਡਲ ਪ੍ਰਧਾਨ ਪੁਨੀਤ ਬਾਂਸਲ ਦਾ ਸਨਮਾਨ ਕੀਤਾ।