ਰੰਗੋਲੀ ਮੁਕਾਬਲੇ ਕਰਵਾਏ
ਸ੍ਰੀ ਸੁਖਮਨੀ ਗਰੁੱਪ ਡੇਰਾਬਸੀ ਵਿੱਚ ਦੀਵਾਲੀ ਮਨਾਈ ਗਈ। ਇਸ ਮੌਕੇ ਡੀਜੇ ਸੈਸ਼ਨ ਅਤੇ ਖਾਣੇ ਦੇ ਸਟਾਲ ਵੀ ਲਗਾਏ ਗਏ। ਸੁਖਮਨੀ ਗਰੁੱਪ ਦੀਆਂ ਵੱਖ-ਵੱਖ ਸੰਸਥਾਵਾਂ ਦੇ ਰੰਗੋਲੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਐੱਸ ਐੱਸ ਆਈ ਈ ਟੀ ਨੇ, ਦੂਜਾ ਸਥਾਨ ਐੱਸ ਐੱਸ...
ਸ੍ਰੀ ਸੁਖਮਨੀ ਗਰੁੱਪ ਡੇਰਾਬਸੀ ਵਿੱਚ ਦੀਵਾਲੀ ਮਨਾਈ ਗਈ। ਇਸ ਮੌਕੇ ਡੀਜੇ ਸੈਸ਼ਨ ਅਤੇ ਖਾਣੇ ਦੇ ਸਟਾਲ ਵੀ ਲਗਾਏ ਗਏ। ਸੁਖਮਨੀ ਗਰੁੱਪ ਦੀਆਂ ਵੱਖ-ਵੱਖ ਸੰਸਥਾਵਾਂ ਦੇ ਰੰਗੋਲੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਐੱਸ ਐੱਸ ਆਈ ਈ ਟੀ ਨੇ, ਦੂਜਾ ਸਥਾਨ ਐੱਸ ਐੱਸ ਆਈ ਐੱਸ ਤੇ ਐੱਸ ਐੱਸ ਡੀ ਸੀ ਐੱਚ ਨੇ ਅਤੇ ਤੀਜਾ ਇਨਾਮ ਐੱਸ ਐੱਸ ਸੀ ਓ ਐੱਨ ਨੇ ਤੀਜਾ ਸਥਾਨ ਜਿੱਤਿਆ। ਡਾਇਰੈਕਟਰ ਡਾ. ਦਮਨਜੀਤ ਸਿੰਘ ਨੇ ਸੱਭਿਆਚਾਰਕ ਜਸ਼ਨਾਂ ਨੂੰ ਅਕਾਦਮਿਕ ਜੀਵਨ ਵਿੱਚ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ| ਸਮਾਗਮ ਵਿੱਚ ਮੁੱਖ ਪ੍ਰਸ਼ਾਸਕ ਰਸ਼ਪਾਲ ਸਿੰਘ, ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।
ਏ ਪੀ ਜੇ ਸਕੂਲ ’ਚ ਮੁਕਾਬਲੇ ਕਰਵਾਏ
ਖਰੜ (ਸ਼ਸ਼ੀ ਪਾਲ ਜੈਨ): ਏ ਪੀ ਜੇ ਪਬਲਿਕ ਸਕੂਲ ਖਰੜ ਨੇ ਦੀਵਾਲੀ ਮਨਾਈ। ਇਸ ਦੌਰਾਨ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ। ਨੌਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲੇ ਕਰਵਾਏ ਗਏ। ਛੇਵੀਂ ਤੋਂ ਅਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੰਟਿੰਗ (ਝੰਡੀਆਂ) ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਦੂਜੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਉਤਸਾਹ ਨਾਲ ਥਾਲੀ ਸਜਾਵਟ ਗਤੀਵਿਧੀ ਵਿੱਚ ਹਿੱਸਾ ਲਿਆ। ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਸਭ ਤੋਂ ਨਿੱਘੇ ਵਿਦਿਆਰਥੀਆਂ ਨੇ ਦੀਆਂ ਅਤੇ ਮੋਮਬੱਤੀ ਸਜਾਵਟ ਗਤੀਵਿਧੀ ਵਿੱਚ ਭਾਗ ਲਿਆ।