DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ’ਤੇ ਰੈਲੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਸਤੰਬਰ ਚੰਡੀਗੜ੍ਹ ਵਿੱਚ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਰੈਲੀ ਕੱਢੀ ਗਈ। ਇਹ ਰੈਲੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੀ ਅਗਵਈ ਹੇਠ ਧਨਾਸ ਵਿੱਚ ਕੱਢੀ ਗਈ, ਜੋ ਕਿ ਸੈਕਟਰ-33 ਸਥਿਤ...
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਭਾਜਪਾ ਵੱਲੋਂ ਕੱਢੀ ਗਈ ਰੈਲੀ ’ਚ ਸ਼ਾਮਲ ਆਗੂ ਤੇ ਲੋਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 17 ਸਤੰਬਰ

Advertisement

ਚੰਡੀਗੜ੍ਹ ਵਿੱਚ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਰੈਲੀ ਕੱਢੀ ਗਈ। ਇਹ ਰੈਲੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੀ ਅਗਵਈ ਹੇਠ ਧਨਾਸ ਵਿੱਚ ਕੱਢੀ ਗਈ, ਜੋ ਕਿ ਸੈਕਟਰ-33 ਸਥਿਤ ਭਾਜਪਾ ਦਫ਼ਤਰ ਕਮਲਮ ’ਚ ਸਮਾਪਤ ਹੋਈ। ਇਸ ਰੈਲੀ ’ਚ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਸਾਢੇ 9 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਨੌਜਵਾਨ ਆਗੂ ਸੂਰਜ ਸਿਸੋਦੀਆ ਤੇ ਸਮਾਜ ਸੇਵੀ ਆਸ਼ਾ ਸਣੇ ਵੱਡੀ ਗਿਣਤੀ ’ਚ ਚੰਡੀਗੜ੍ਹੀਆਂ ਨੇ ਭਾਜਪਾ ਦਾ ਪੱਲਾ ਫੜਿਆ। ਰੈਲੀ ’ਚ ਵੱਡੀ ਗਿਣਤੀ ’ਚ ਲੋਕ ਮੋਟਰਸਾਈਕਲਾਂ, ਸਕੂਟਰਾਂ, ਕਾਰਾਂ, ਆਟੋ ਲੈ ਕੇ ਸ਼ਾਮਲ ਹੋਏ।

ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹਨ, ਉਨ੍ਹਾਂ ਦੀ ਦੇਸ਼ ਪ੍ਰਤੀ ਸਮਰਪਨ ਭਾਵਨਾ ਅਤੇ ਦੇਸ਼ ਵਾਸੀਆਂ ਲਈ ਕੀਤੇ ਜਾ ਰਹੇ ਅਨੇਕਾਂ ਚੰਗੇ ਕੰਮਾਂ ਕਾਰਨ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਇਸੇ ਲਈ ਨਰਿੰਦਰ ਮੋਦੀ ਦਾ ਜਨਮ ਦਿਨ ਕੇਕ ਕੱਟਣ ਦੇ ਪ੍ਰੋਗਰਾਮ ਵਜੋਂ ਨਹੀਂ ਸਗੋਂ ਪੂਰੇ ਦੇਸ਼ ਵਿੱਚ ਸੇਵਾ ਪੰਦਰਵਾੜੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਖੂਨਦਾਨ, ਮੈਡੀਕਲ ਕੈਂਪ ਸਣੇ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਜਾਣਗੇ। ਇਸ ਮੌਕੇ ਮੁੱਖ ਤੌਰ ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ, ਮੇਅਰ ਅਨੂਪ ਗੁਪਤਾ, ਸੂਬਾ ਸਕੱਤਰ ਤਜਿੰਦਰ ਸਿੰਘ ਸਰਾਂ, ਵਾਰਡ ਨੰ: 7 ਤੋਂ ਕੌਂਸਲਰ ਮਨੋਜ ਸੋਨਕਰ, ਜਸਵੰਤ, ਨਾਮਜ਼ਦ ਕੌਂਸਲਰ ਉਮੇਸ਼ ਘਈ, ਨਾਮਜ਼ਦ ਕੌਂਸਲਰ ਡਾ. ਨਰੇਸ਼ ਪੰਚਾਲ, ਜ਼ਿਲ੍ਹਾ ਪ੍ਰਧਾਨ ਮਨੂੰ ਭਸੀਨ, ਦੇਵੀ ਸਿੰਘ ਸੂਬਾ ਸਕੱਤਰ ਤੇ ਜਸਬੀਰ ਸਿੰਘ, ਪ੍ਰਮੋਦ, ਅਜੈ ਮਹੰਤ, ਦੀਪਕ ਤਾਹਿਰ, ਮੁਕੇਸ਼, ਸੋਨੂੰ, ਗੌਰਵ, ਸੰਦੀਪ ਰਾਜੂ ਤੇ ਹੋਰ ਆਗੂ ਸ਼ਾਮਲ ਸਨ।

ਵੱਖ-ਵੱਖ ਧਰਮਾਂ ਦੇ ਆਗੂੁਆਂ ਨੇ ਕੀਤਾ ਖੂਨਦਾਨ

ਖੂਨਦਾਨ ਕੈਂਪ ਮੌਕੇ ਹਾਜ਼ਰ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਤੇ ਹੋਰ ਸ਼ਖਸੀਅਤਾਂ

ਚੰਡੀਗੜ੍ਹ: ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73ਵਾਂ ਜਨਮ ਦਿਨ ਸੈਕਟਰ-38 ਵਿਖੇ ਮਨਾਇਆ ਗਿਆ। ਇਸ ਮੌਕੇ ਹਿੰਦੂ, ਮੁਸਲਿਮ, ਸਿੱਧ, ਇਸਾਈ, ਜੈਨ, ਬੋਧੀ ਤੇ ਪਾਰਸੀ ਧਰਮ ਦੇ ਲੋਕਾਂ ਨੇ ਇਕੱਠੇ ਖੂਨਦਾਨ ਕਰਕੇ ‘ਇਕ ਰਾਸ਼ਟਰ, ਇਕ ਖੂਨ’ ਦਾ ਸੰਦੇਸ਼ ਦਿੱਤਾ।

Advertisement
×