ਐੱਚ ਰਾਜੇਸ਼ ਪ੍ਰਸਾਦ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ ਨਿਯੁਕਤ
ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਖ ਸਕੱਤਰ ਸਾਲ 1995 ਬੈਚ ਦੇ ਆਈਏਐੱਸ ਅਧਿਕਾਰੀ ਐੱਚ ਰਾਜੇਸ਼ ਪ੍ਰਸਾਦ ਨੂੰ ਨਿਯੁਕਤ ਕਰ ਦਿੱਤਾ ਹੈ। ਜੋ ਕਿ ਜਲਦ ਹੀ ਚੰਡੀਗੜ੍ਹ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਉਹ ਮੌਜੂਦਾ ਸਮੇਂ...
Advertisement
ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਖ ਸਕੱਤਰ ਸਾਲ 1995 ਬੈਚ ਦੇ ਆਈਏਐੱਸ ਅਧਿਕਾਰੀ ਐੱਚ ਰਾਜੇਸ਼ ਪ੍ਰਸਾਦ ਨੂੰ ਨਿਯੁਕਤ ਕਰ ਦਿੱਤਾ ਹੈ। ਜੋ ਕਿ ਜਲਦ ਹੀ ਚੰਡੀਗੜ੍ਹ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਉਹ ਮੌਜੂਦਾ ਸਮੇਂ ਜੰਮੂ ਕਸ਼ਮੀਰ ਵਿੱਚ ਤੈਨਾਤ ਸਨ। ਇਹ ਆਦੇਸ਼ ਕੇਂਦਰੀ ਗ੍ਰਿਹ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਆਈਏਐੱਸ ਅਧਿਕਾਰੀ ਐੱਚ ਰਾਜੇਸ਼ ਪ੍ਰਸਾਦ ਦਾ ਜਨਮ ਕਰਨਾਟਕ ਵਿੱਚ ਹੋਇਆ ਸੀ। ਜਿਨਾਂ ਨੇ ਬੀਕਾਮ ਕਰਨ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਇਗਨੂੰ ਤੇ ਪੁਡੂਚੇਰੀ ਯੂਨੀਵਰਸਿਟੀ ਤੋਂ ਫਾਈਨ ਨਾਮ ਅਤੇ ਪਬਲਿਕ ਮੈਨੇਜਮੈਂਟ ਦੀ ਐਮਬੀਏ ਕੀਤੀ ਅਤੇ ਆਈਐਸ ਦੀ ਪ੍ਰੀਖਿਆ ਪਾਸ ਕੀਤੀ।
ਇਸ ਤੋਂ ਪਹਿਲਾਂ ਐੱਚ ਰਾਜੇਸ਼ ਪ੍ਰਸਾਦ ਅਰੁਣਾਚਲ ਪ੍ਰਦੇਸ਼ ਅਤੇ ਦਿੱਲੀ ਸਮੇਤ ਵੱਖ-ਵੱਖ ਥਾਵਾਂ ਤੇ ਸੇਵਾਵਾਂ ਨਿਭਾ ਚੁੱਕੇ ਹਨ। ਗ਼ੌਰਤਲਬ ਹੈ ਕਿ ਕੇਂਦਰੀ ਗ੍ਰਿਹ ਮੰਤਰਾਲੇ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਦਾ ਤਬਾਦਲਾ ਕਰਕੇ ਉਹਨਾਂ ਨੂੰ ਦਿੱਲੀ ਦਾ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਸੀ। ਸ੍ਰੀ ਵਰਮਾ ਨੇ ਕੇਂਦਰ ਗ੍ਰਿਹ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤੇ 1 ਅਕਤੂਬਰ ਨੂੰ ਦਿੱਲੀ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ।
Advertisement
ਇਸ ਤੋਂ ਇਲਾਵਾ 2003 ਬੈਚ ਦੇ ਅਧਿਕਾਰੀ ਅੰਕੁਰ ਗਰਗ ਨੂੰ ਅਰੁਣਾਚਲ ਪ੍ਰਦੇਸ਼ ਤੋਂ ਤਬਦੀਲ ਕਰਕੇ ਦਮਨ ਅਤੇ ਦੀਵ ਤੇ ਦਾਦਰਾ ਨਗਰ ਹਵੇਲੀ (DNH&DD) ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ।
Advertisement
ਗ੍ਰਹਿ ਮੰਤਰਾਲੇ ਦੇ ਨਿਰਦੇਸ਼ਕ (ਐੱਸ) ਅਨੀਸ਼ ਮੁਰਲੀਧਰਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਸਬੰਧੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ।
Advertisement
×