ਰਾਜਸੀ ਗਤੀਵਿਧੀਆਂ ਸਬੰਧੀ ਜਾਗਰੂਕ ਕੀਤਾ
ਪੌਲੀਟੀਕਲ ਸਾਇੰਸ ਵਿਭਾਗ ਦੀ ਸੁਸਾਇਟੀ ਨੇ ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਵਿੱਚ “ਵਟਸ ਦਿ ਬਜ਼” ਨਾਮਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਕਾਰਟੂਨ ਮੇਕਿੰਗ ਅਤੇ ਪਾਲਟੀਕਲ ਸਟੈਂਡਅਪਸ ਵਰਗੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਆਪਣੇ ਵਿਚਾਰ ਮਨੋਰੰਜਕ ਢੰਗ...
Advertisement
ਪੌਲੀਟੀਕਲ ਸਾਇੰਸ ਵਿਭਾਗ ਦੀ ਸੁਸਾਇਟੀ ਨੇ ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਵਿੱਚ “ਵਟਸ ਦਿ ਬਜ਼” ਨਾਮਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਕਾਰਟੂਨ ਮੇਕਿੰਗ ਅਤੇ ਪਾਲਟੀਕਲ ਸਟੈਂਡਅਪਸ ਵਰਗੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਆਪਣੇ ਵਿਚਾਰ ਮਨੋਰੰਜਕ ਢੰਗ ਨਾਲ ਪ੍ਰਗਟ ਕਰਨ ਦਾ ਮੌਕਾ ਮਿਲਿਆ।
ਕਾਰਟੂਨ ਮੇਕਿੰਗ ਮੁਕਾਬਲੇ ਵਿੱਚ, ਬੀਏ-1 ਦੀ ਵੰਸ਼ਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ, ਬੀਸੀਏ ਦੂਜੇ ਸਾਲ ਦੇ ਮੋਹਿਤ ਨੇ ਦੂਜਾ ਸਥਾਨ ਜਿੱਤਿਆ ਅਤੇ ਬੀਏ-1 ਦੀ ਭੂਮਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਾਲਟੀਕਲ ਸਟੈਂਡਅਪ ਸੈਗਮੈਂਟ ਵਿੱਚ, ਬੀਏ-2 ਦੀ ਸ੍ਰਿਸ਼ਟੀ ਗੋਇਲ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਤੋਂ ਬਾਅਦ ਬੀਏ-1 ਦੀ ਏਕਜੋਤ ਦੂਜੇ ਸਥਾਨ 'ਤੇ ਅਤੇ ਬੀਏ-1 ਦੇ ਰਾਜ ਪੰਡਿਤ ਤੀਜੇ ਸਥਾਨ 'ਤੇ ਰਹੇ।
Advertisement
Advertisement
×