Rain fury: ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ
Rain fury: Chandigarh-Manali NH blocked by landslides, Manali-Leh NH
Bilaspur: People move past debris and boulders after a landslide blocked a road at Samletu, in Bilaspur district, Himachal Pradesh, PTI Photo
Advertisement
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਅੱਜ ਕਈ ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ-ਮਨਾਲੀ ਅਤੇ ਮਨਾਲੀ-ਲੇਹ ਕੌਮੀ ਮਾਰਗ Chandigarh-Manali and Manali-Leh national highways ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਯਾਤਰੀ ਜਾਮ ਵਿੱਚ ਫਸੇ ਰਹੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸੀ ਜੈਕਿਸ਼ਨ ਨਾਮ ਦਾ ਟੈਕਸੀ ਡਰਾਈਵਰ ਮੰਡੀ ਜ਼ਿਲ੍ਹੇ ਵਿੱਚ ਪੰਡੋਹ ਬੰਨ੍ਹ ਨੇੜੇ ਕੈਂਚ ਮੋੜ ’ਤੇ ਢਿੱਗਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਵਾਹਨ ਵੀ ਨੁਕਸਾਨਿਆ ਗਿਆ ਹੈ।
ਅਧਿਕਾਰੀਆਂ ਅਨੁਸਾਰ, ਸ਼ਿਵਾਬਦਰ ਮਾਰਗ ਦਾ ਇੱਕ ਹਿੱਸਾ ਧੱਸ ਗਿਆ, ਜਿਸ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ 21 ਬੰਦ ਹੋ ਗਿਆ ਅਤੇ ਪਿੰਡਾਂ ਨਾਲੋਂ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਮੀਂਹ ਕਾਰਨ ਮੁਰੰਮਤ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸੇ ਤਰ੍ਹਾਂ ਮਸ਼ੇਰਨ ਨਾਲੇ ਵਿੱਚ ਹੜ੍ਹ ਆਉਣ ਅਤੇ ਸੜਕ ’ਤੇ ਪੱਥਰ ਤੇ ਮਲਬਾ ਡਿੱਗਣ ਕਾਰਨ ਮਨਾਲੀ-ਲੇਹ ਕੌਮੀ ਮਾਰਗ-3 ਇੱਥੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਜਿਸਪਾ ਵਿੱਚ ਬੰਦ ਕਰ ਦਿੱਤਾ ਗਿਆ।
Advertisement
Advertisement
×