ਫੌਜਾ ਸਿੰਘ ਦੀ ਯਾਦ ’ਚ ਦੌੜ ਅੱਜ
ਹੰਸਾਲੀ ਸਾਹਿਬ ਟਰੱਸਟ ਵੱਲੋਂ ਪ੍ਰੈੱਸ ਕਾਨਫੰਰਸ ਦੌਰਾਨ ਸੰਤ ਪਰਮਜੀਤ ਸਿੰਘ ਨੇ 9 ਨਵੰਬਰ ਨੂੰ ਹੋਣ ਵਾਲੀ ਦੌੜ ਸਬੰਧੀ ਦੱਸਿਆ ਕਿ ਇਹ ਖੇਡਾਂ ਪੂਰੀ ਤਰ੍ਹਾਂ ਚਿੱਪ-ਟਾਈਮ, ਕੌਮਾਂਤਰੀ ਮਿਆਰੀ ਮੈਰਾਥਨ ਹੋਣਗੀਆਂ ਜੋ ਨਸ਼ਾ-ਮੁਕਤ ਪੰਜਾਬ ਅਤੇ ਕੈਂਸਰ ਜਾਗਰੂਕਤਾ ਦੇ ਉਦੇਸ਼ਾਂ ਨੂੰ ਸਮਰਪਿਤ ਅਤੇ...
Advertisement
ਹੰਸਾਲੀ ਸਾਹਿਬ ਟਰੱਸਟ ਵੱਲੋਂ ਪ੍ਰੈੱਸ ਕਾਨਫੰਰਸ ਦੌਰਾਨ ਸੰਤ ਪਰਮਜੀਤ ਸਿੰਘ ਨੇ 9 ਨਵੰਬਰ ਨੂੰ ਹੋਣ ਵਾਲੀ ਦੌੜ ਸਬੰਧੀ ਦੱਸਿਆ ਕਿ ਇਹ ਖੇਡਾਂ ਪੂਰੀ ਤਰ੍ਹਾਂ ਚਿੱਪ-ਟਾਈਮ, ਕੌਮਾਂਤਰੀ ਮਿਆਰੀ ਮੈਰਾਥਨ ਹੋਣਗੀਆਂ ਜੋ ਨਸ਼ਾ-ਮੁਕਤ ਪੰਜਾਬ ਅਤੇ ਕੈਂਸਰ ਜਾਗਰੂਕਤਾ ਦੇ ਉਦੇਸ਼ਾਂ ਨੂੰ ਸਮਰਪਿਤ ਅਤੇ ਮੈਰਾਥਨ ਦਾ ਐਡੀਸ਼ਨ ਮਹਾਨ ਸ਼ਤਾਬਦੀ ਦੌੜਾਕ ਫੌਜਾ ਸਿੰਘ ਦੀ ਯਾਦ ਵਿੱਚ ਹੋਵੇਗਾ। ਉਨ੍ਹਾਂ ਇਹ ਖੇਡਾਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਤੇ ਮਾਰਗਦਰਸ਼ਨ ਵਿੱਚ ਹੋਣਗੀਆਂ। ਇੰਡੀਆ ਰਨ ਫੈਸਟੀਵਲ ਦੀ ਨੁਮਾਇੰਦਗੀ ਕਰਦਿਆਂ ਦੀਪ ਸ਼ੇਰਗਿੱਲ ਨੇ ਕਿਹਾ ਕਿ ਇਸ ਵਿੱਚ ਚਾਰ ਹਜ਼ਾਰ ਤੋਂ ਵੱਧ ਦੌੜਾਕਾਂ ਦੇ ਭਾਗ ਲੈਣ ਦੀ ਉਮੀਦ ਹੈ।
Advertisement
Advertisement
Advertisement
×

