ਅੰਬੇਡਕਰ ਦੇ ਜੀਵਨ ਬਾਰੇ ਪ੍ਰਸ਼ਨੋਤਰੀ ਮੁਕਾਬਲੇ
ਇਥੇ ਡਾ. ਬੀਆਰ ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਵੱਲੋਂ ਪ੍ਰਬੁੱਧ ਭਾਰਤ ਫ਼ਾਊਂਡੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਭਾਰਤ ਰਤਨ ਡਾ. ਬੀਆਰ ਅੰਬੇਡਕਰ ਦੇ ਮਹਾਨ ਜੀਵਨ ’ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲਾ ਮੁਹਾਲੀ ਦੇ ਫੇਜ਼ ਸੱਤ ਦੇ ਗੁਰੂ ਰਵਿਦਾਸ...
Advertisement
ਇਥੇ ਡਾ. ਬੀਆਰ ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਵੱਲੋਂ ਪ੍ਰਬੁੱਧ ਭਾਰਤ ਫ਼ਾਊਂਡੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਭਾਰਤ ਰਤਨ ਡਾ. ਬੀਆਰ ਅੰਬੇਡਕਰ ਦੇ ਮਹਾਨ ਜੀਵਨ ’ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲਾ ਮੁਹਾਲੀ ਦੇ ਫੇਜ਼ ਸੱਤ ਦੇ ਗੁਰੂ ਰਵਿਦਾਸ ਭਵਨ ਵਿਖੇ ਕਰਵਾਇਆ ਗਿਆ। ਕੁੱਲ 20 ਭਾਗੀਦਾਰਾਂ ਨੇ ਇਹ ਪ੍ਰੀਖਿਆ ਦਿੱਤੀ, ਜਿਸ ਵਿੱਚ 100 ਪ੍ਰਸ਼ਨ ਸਨ ਅਤੇ ਇਹ ਇੱਕ ਘੰਟੇ ਦੀ ਮਿਆਦ ਦੀ ਸੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੀਖ਼ਿਆ ਦੀ ਪਰਮਜੀਤ ਕੌਰ ਅਤੇ ਲਖਵਿੰਦਰ ਪਾਲ ਨੇ ਨਿਗਰਾਨੀ ਕੀਤੀ। ਇਸ ਮੌਕੇ ਪਿੰਟੂ ਮਟੌਰ, ਉਪਿੰਦਰ ਓਸੀਐੱਫ਼, ਮਨੋਜ ਚੌਹਾਨ, ਰੌਬਿਨ ਆਦਿ ਵੀ ਹਾਜ਼ਰ ਸਨ। ਇਸ ਪ੍ਰੀਖ਼ਿਆ ਦਾ ਨਤੀਜਾ 26 ਅਕਤੂਬਰ ਨੂੰ ਡਾ. ਅੰਬੇਡਕਰ ਸਕੂਲ ਆਫ਼ ਥੌਟਸ ਗੁਰਾਇਆ ਵਿਖੇ ਐਲਾਨਿਆ ਜਾਵੇਗਾ।
Advertisement
Advertisement
×