ਭਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ ਲਈ ਸੀਆਈਐੱਸਐੱਫ ਦੀ ਤਾਇਨਾਤੀ ’ਤੇ ਚੁੱਕੇ ਸਵਾਲ
ਭਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ ਲਈ ਸੀਆਈਐੱਸਐੱਫ ਦੀ ਤਾਇਨਾਤੀ ’ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਸਵਾਲ ਚੁੱਕੇ ਹਨ। ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਨੰਗਲ ਵਿੱਚ ਤਾਇਨਾਤ ਕੀਤੀ ਸੀਆਈਐੱਸਐਫ ਨੂੰ ਇੱਕ ਅਸ਼ੁਭ ਸ਼ਗਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਕਾਰੋਬਾਰ ’ਤੇ ਅਸਰ ਪਵੇਗਾ, ਜਦਕਿ ਨੰਗਲ ਸ਼ਹਿਰ ਪਹਿਲਾ ਹੀ ਉਜਾੜੇ ਵੱਲ ਹੈ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕੇਂਦਰੀ ਬਲਾਂ ਦਾ ਸਾਰਾ ਖਰਚਾ ਪੰਜਾਬ ਦੇ ਲੋਕਾਂ ’ਤੇ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਸੋ ਕਰੋੜ ਰੁਪਏ ਵਿੱਚੋ 52 ਕਰੋੜ ਪੰਜਾਬ ਸਰਕਾਰ ਕੇਂਦਰੀ ਬਲਾਂ ਤੇ ਖਰਚ ਕਰੇਗੀ ਜਦਕਿ ਪੰਜਾਬ ਪੁਲੀਸ ਅਤੇ ਹਿਮਾਚਲ ਪੁਲੀਸ ਤੇ ਸਾਲਾਨਾ 30 ਕਰੋੜ ਰੁਪਏ ਦਾ ਖਰਚਾ ਆਉਂਦਾ ਸੀ। ਪੰਜਾਬ ਕਾਂਗਰਸ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤਨਜ਼ ਕੱਸਦਿਆ ਕਿਹਾ ਕਿ ਸੀਆਈਐੱਸਐੱਫ ਨੂੰ ਰੋਕਣ ਵਿੱਚ ਉਹ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸੀਆਈਐਸਐਫ ਦੀ ਤਾਇਨਾਤੀ ਨੂੰ ਲੈ ਕੇ ਮਾਨ ਸਰਕਾਰ ਨੇ ਕੇਂਦਰ ਸਰਕਾਰ ਅਗੇ ਗੋਢੇ ਟੇਕੇ ਹਨ।