ਸਰਕਾਰੀ ਕਾਲਜ ’ਚ ਪੰਜਾਬੀ ਮਾਹ ਪ੍ਰਤੀਯੋਗਤਾ
ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿੱਚ ਪ੍ਰਿੰਸੀਪਲ ਸੀਮਾ ਸੈਣੀ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ’ਚ ਵੱਖ-ਵੱਖ ਵਿਭਾਗਾਂ ਦੇ ਦਸ ਵਿਦਿਆਰਥੀਆਂ ਨੇ ਹਿੱਸਾ ਲਿਆ। ਸੀਨੀਅਰ ਪ੍ਰੋਫੈਸਰ ਦਰਸ਼ਨ ਕੌਰ ਨੇ ਵਿਦਿਆਰਥੀਆਂ ਨੂੰ...
Advertisement
ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿੱਚ ਪ੍ਰਿੰਸੀਪਲ ਸੀਮਾ ਸੈਣੀ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ’ਚ ਵੱਖ-ਵੱਖ ਵਿਭਾਗਾਂ ਦੇ ਦਸ ਵਿਦਿਆਰਥੀਆਂ ਨੇ ਹਿੱਸਾ ਲਿਆ। ਸੀਨੀਅਰ ਪ੍ਰੋਫੈਸਰ ਦਰਸ਼ਨ ਕੌਰ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਲਈ ਹਰ ਪੱਖ ਤੋਂ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ। ਪੰਜਾਬੀ ਵਿਭਾਗ ਦੀ ਪ੍ਰੋਫੈਸਰ ਕਮਲੇਸ਼ ਰਾਣੀ ਨੇ ਪੰਜਾਬੀ ਮਾਂ ਬੋਲੀ ਦੇ ਮਹੱਤਵ ਦੀ ਗੱਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਪ੍ਰੋਫੈਸਰ ਜਗਪਾਲ ਸਿੰਘ, ਪ੍ਰਤਤੀ ਚੈਟਰਜੀ, ਪ੍ਰੋਫੈਸਰ ਦਿਨੇਸ਼ ਕੁਮਾਰ, ਪ੍ਰੋਫੈਸਰ ਅਨੁਪ੍ਰੀਆ, ਪ੍ਰੋਫੈਸਰ ਪ੍ਰੀਆ ਵੱਧਵਾ, ਡਾ. ਸੁਨੀਤਾ ਸੈਣੀ, ਡਾ. ਕਮਲੇਸ਼ ਕੁਮਾਰ, ਡਾ. ਬਿੰਦੂ ਸ਼ਰਮਾਂ, ਡਾ. ਸੁਮਨ ਕੁਮਾਰ, ਡਾ. ਹਿਮਤ ਕੁਮਾਰੀ, ਪ੍ਰੋ. ਲੀਨਾ, ਪ੍ਰੋ. ਨੀਰਜ, ਪ੍ਰੋ. ਗੁਰਲੀਲ ਕੌਰ, ਪ੍ਰੋਫੈਸਰ ਪੂਜਾ ਸ਼ਰਮਾਂ ਆਦਿ ਹਾਜ਼ਰ ਸਨ। ਪੱਤਰ ਪ੍ਰੇਰਕ
Advertisement
Advertisement
Advertisement
×

