ਪੰਜਾਬੀ ਸੱਭਿਆਚਾਰਕ ਸੁਸਾਇਟੀ ਨੇ ਤੀਆਂ ਮਨਾਈਆਂ
ਪੰਜਾਬੀ ਸੱਭਿਆਚਾਰਕ ਸੁਸਾਇਟੀ ਮੰਡੀ ਗੋਬਿੰਦਗੜ੍ਹ ਵੱਲੋਂ ਹਰਿਆਲੀ ਤੀਜ ਦੇ ਤਿਉਹਾਰ ਨੂੰ ਲੋਕ ਗੀਤਾਂ, ਗਿੱਧੇ ਅਤੇ ਸੱਭਿਆਚਾਰਕ ਰੰਗਾਂ ਨਾਲ ਰੰਗਣ ਲਈ ਸ਼ਹਿਰ ਦੇ ਗਰੀਨ ਪਾਰਕ ਵਿੱਚ ਸਾਬਕਾ ਕੌਂਸਲ ਪ੍ਰਧਾਨ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਮੇਲਾ...
Advertisement
ਪੰਜਾਬੀ ਸੱਭਿਆਚਾਰਕ ਸੁਸਾਇਟੀ ਮੰਡੀ ਗੋਬਿੰਦਗੜ੍ਹ ਵੱਲੋਂ ਹਰਿਆਲੀ ਤੀਜ ਦੇ ਤਿਉਹਾਰ ਨੂੰ ਲੋਕ ਗੀਤਾਂ, ਗਿੱਧੇ ਅਤੇ ਸੱਭਿਆਚਾਰਕ ਰੰਗਾਂ ਨਾਲ ਰੰਗਣ ਲਈ ਸ਼ਹਿਰ ਦੇ ਗਰੀਨ ਪਾਰਕ ਵਿੱਚ ਸਾਬਕਾ ਕੌਂਸਲ ਪ੍ਰਧਾਨ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਮੇਲਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ। ਸ੍ਰੀ ਸਹੋਤਾ ਨੇ ਤੀਆਂ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਦੀਪ ਧਾਲੀਵਾਲ ਅਤੇ ਪਾਰਟੀ ਨੇ ਲੋਕਾਂ ਦਾ ਮੰਨੋਰੰਜਨ ਕੀਤਾ। ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਅੰਬੇਮਾਜਰਾ, ਹਨੂਮੰਤ ਸ਼ਰਮਾ, ਰਾਜੇਸ਼ ਸ਼ਰਮਾ, ਸੰਦੀਪ ਸ਼ਰਮਾ, ਜਸਪਿੰਦਰ ਸਿੰਘ ਸ਼ੋਕਰ, ਜਗਮੋਹਨ ਸਿੰਘ, ਜੇਡੀ ਜੈਨ, ਅਮਰੀਕ ਸਿੰਘ, ਬਿੱਟੂ ਧਾਲੀਵਾਲ, ਡਾ. ਪਰਦੀਪ ਕੁਮਾਰ, ਰਾਜਿੰਦਰ ਮਿੱਤਲ, ਸੁਮਨ, ਅਨੁਜ ਜੈਸਵਾਲ, ਅਨਿਲ ਸ਼ਾਹੀ ਆਦਿ ਹਾਜ਼ਰ ਸਨ।
Advertisement
Advertisement
×