DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਵਰਸਿਟੀ ਵੱਲੋਂ ਆਨਲਾਈਨ ਦਾਖ਼ਲਾ ਪੋਰਟਲ ‘ਸਮਰੱਥ’ ਸ਼ੁਰੂ

ਵੀਸੀ ਪ੍ਰੋਫੈਸਰ ਰੇਣੂ ਵਿੱਗ ਨੇ ਕੀਤਾ ਉਦਘਾਟਨ
  • fb
  • twitter
  • whatsapp
  • whatsapp
featured-img featured-img
ਵੀਸੀ ਪ੍ਰੋ. ਰੇਣੂ ਵਿੱਗ ‘ਸਮਰੱਥ’ ਪੋਰਟਲ ਲਾਂਚ ਕਰਦੇ ਹੋਏ।
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਅੱਜ ਕੈਂਪਸ ਵਿੱਚ ‘ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ’ (ਸੀ.ਡੀ.ਓ.ਈ.) ਦੇ ਪੋਸਟ ਗਰੈਜੂਏਟ ਕੋਰਸਾਂ ਲਈ ਸਮਰਥਿਤ ਆਨਲਾਈਨ ਦਾਖ਼ਲਾ ਪੋਰਟਲ ‘ਸਮਰੱਥ’ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਦਾ ਉਦਘਾਟਨ ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਵਿੱਗ ਨੇ ਕਿਹਾ ਕਿ ਇਹ ਪਹਿਲਕਦਮੀ ਦੇਸ਼ ਭਰ ਦੇ ਸੀ.ਡੀ.ਓ.ਈ. ਵਿਦਿਆਰਥੀਆਂ, ਖਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਵਿਦਿਆਰਥੀਆਂ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਦਾ ਯਤਨ ਹੈ ਜੋ ਉਨ੍ਹਾਂ ਨੂੰ ਯੂਨੀਵਰਸਿਟੀ ਨਾਲ ਬਿਹਤਰ ਸਬੰਧ ਸਥਾਪਤ ਕਰਨ ਦੇ ਯੋਗ ਬਣਾਏਗੀ। ਇਸ ਨੂੰ ਸ਼ੁਰੂ ਕਰਨ ਦਾ ਉਦੇਸ਼ ਵਿਦਿਆਰਥੀਆਂ ਲਈ ਉਨ੍ਹਾਂ ਦੇ ਭੌਤਿਕ ਸਥਾਨ ਦੀ ਪ੍ਰਵਾਹ ਕੀਤੇ ਬਿਨਾਂ ਵਧੇਰੇ ਜਵਾਬਦੇਹ, ਪਾਰਦਰਸ਼ੀ, ਸਹਾਇਕ ਅਤੇ ਪਹੁੰਚਯੋਗ ਸਹੂਲਤਾਂ ਪੈਦਾ ਕਰਨਾ ਹੈ। ਵਿਦਿਆਰਥੀਆਂ ਦੀ ਦੇਖਭਾਲ ਲਈ ਇਹ ਪੋਰਟਲ ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧੀਨ ਦਿੱਲੀ ਵਿੱਚ ‘ਸਮਰੱਥ’ ਟੀਮ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ-ਅਨੁਕੂਲ ਪੋਰਟਲ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਉੱਚ ਸਿੱਖਿਆ ਵਿੱਚ ਡਿਜੀਟਲ ਪਰਿਵਰਤਨ ਵੱਲ ਵੱਡਾ ਕਦਮ ਹੈ। ਇਸ ਨਾਲ ਦਾਖਲਾ ਪ੍ਰਕਿਰਿਆ ਸੁਚਾਰੂ ਅਤੇ ਪੂਰੀ ਤਰ੍ਹਾਂ ਆਨਲਾਈਨ ਹੋ ਜਾਵੇਗੀ, ਜਿਸ ਨਾਲ ਵਿਦਿਆਰਥੀ ਰਜਿਸਟਰੇਸ਼ਨ, ਦਸਤਾਵੇਜ਼ ਤਸਦੀਕ, ਫੀਸ ਗਣਨਾ ਅਤੇ ਸੁਰੱਖਿਅਤ ਸੀਟ ਵੰਡ ਨੂੰ ਸਿਰਫ਼ ਕੁਝ ਕਲਿੱਕਾਂ ਰਾਹੀਂ ਪੂਰਾ ਕਰ ਸਕਣਗੇ।

Advertisement

ਵੀਸੀ ਪ੍ਰੋ. ਰੇਣੂ ਵਿੱਗ ਨੇ ਕਿਹਾ ਕਿ ਇਹ ਪੰਜਾਬ ਯੂਨੀਵਰਸਿਟੀ ਲਈ ਵੱਡਾ ਮੀਲ ਪੱਥਰ ਹੈ ਅਤੇ ਵਿਦਿਆਰਥੀਆਂ ਲਈ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਅਤੇ ਕੁਸ਼ਲ ਬਣਾਉਣ ਵਿੱਚ ਅਹਿਮ ਕਦਮ ਹੈ। ਇਹ ਵਿਦਿਆਰਥੀ-ਕੇਂਦਰਿਤ ਸੇਵਾਵਾਂ ਪ੍ਰਤੀ ਆਪਣੀ ਵਚਨਬੱਧਤਾ ਵੱਲ ਪੀਯੂ ਦਾ ਯਤਨ ਹੈ। ਹੁਣ ਦਾਖਲਾ ਪ੍ਰਕਿਰਿਆ ਹੋਰ ਵੀ ਪਾਰਦਰਸ਼ੀ, ਤੇਜ਼ ਅਤੇ ਮੁਸ਼ਕਲ ਰਹਿਤ ਹੋ ਜਾਵੇਗੀ।

ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਨੇ ਦੱਸਿਆ ਇਹ ਪਲੇਟਫਾਰਮ ਨਾ ਸਿਰਫ਼ ਦੇਸ਼ ਭਰ ਦੇ ਵਿਦਿਆਰਥੀਆਂ ਲਈ ਪਹੁੰਚ ਦੀ ਸੌਖ ਨੂੰ ਵਧਾਉਂਦਾ ਹੈ ਬਲਕਿ ਪੀਯੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀ ਡੇਟਾ ਦੀ ਸੁਰੱਖਿਅਤ ਸੰਭਾਲ, ਸਵੈ-ਚਾਲਿਤ ਯੋਗਤਾ ਤਸਦੀਕ ਆਦਿ ਨੂੰ ਵੀ ਯਕੀਨੀ ਬਣਾਉਂਦਾ ਹੈ।

ਡੀਨ ਕਾਲਜ ਵਿਕਾਸ ਕੌਂਸਲ ਡਾ. ਰਵੀ ਇੰਦਰ ਸਿੰਘ, ਕੰਪਿਊਟਰ ਸੈਂਟਰ ਦੇ ਡਾਇਰੈਕਟਰ ਪ੍ਰੋ. ਸੋਨਲ ਚਾਵਲਾ, ਚੇਅਰਪਰਸਨ ਪ੍ਰੋ. ਹਰਸ਼ ਗੰਧਰ ਅਤੇ ਪੀਯੂ ਪ੍ਰਸ਼ਾਸਨ ਦੇ ਕਈ ਹੋਰ ਸੀਨੀਅਰ ਮੈਂਬਰ ਵੀ ਇਸ ਮੌਕੇ ’ਤੇ ਮੌਜੂਦ ਸਨ।

Advertisement
×