Punjab News: ਪਿਆਰ ’ਚ ‘ਧੋਖਾ’ ਮਿਲਣ ਤੋਂ ਦੁਖੀ ਨੌਜਵਾਨ ਵੱਲੋਂ ਗਲ਼ ਫਾਹਾ ਲੈ ਖ਼ੁਦਕੁਸ਼ੀ
ਦੁਕਾਨ ਦੀ ਤੀਜੀ ਮੰਜ਼ਿਲ ’ਤੇ ਲਮਕਦੀ ਮਿਲੀ ਹਰਪ੍ਰੀਤ ਸਿੰਘ ਬਾਸੀ ਪਿੰਡ ਜਹਾਰਪੁਰ ਲਾਸ਼; Instagram ਪੋਸਟ ਵਿਚ ਦੱਸਿਆ ਖ਼ੁਦਕੁਸ਼ੀ ਕਰਨ ਦਾ ਕਾਰਨ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹਰਜੀਤ ਸਿੰਘ ਡੇਰਾਬੱਸੀ, 30 ਜਨਵਰੀ Punjab News: ਇਥੋਂ ਦੀ ਗੁਲਾਬਗੜ੍ਹ ਸੜਕ ’ਤੇ ਅੱਜ...
Advertisement
ਦੁਕਾਨ ਦੀ ਤੀਜੀ ਮੰਜ਼ਿਲ ’ਤੇ ਲਮਕਦੀ ਮਿਲੀ ਹਰਪ੍ਰੀਤ ਸਿੰਘ ਬਾਸੀ ਪਿੰਡ ਜਹਾਰਪੁਰ ਲਾਸ਼; Instagram ਪੋਸਟ ਵਿਚ ਦੱਸਿਆ ਖ਼ੁਦਕੁਸ਼ੀ ਕਰਨ ਦਾ ਕਾਰਨ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਹਰਜੀਤ ਸਿੰਘ
Advertisement
ਡੇਰਾਬੱਸੀ, 30 ਜਨਵਰੀ
Punjab News: ਇਥੋਂ ਦੀ ਗੁਲਾਬਗੜ੍ਹ ਸੜਕ ’ਤੇ ਅੱਜ ਸਵੇਰ ਇੱਕ ਨੌਜਵਾਨ ਨੇ ਗਲ਼ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਉਸ ਨੇ ਇਹ ਸਿਰੇ ਦਾ ਕਦਮ ਕਥਿਤ ਤੌਰ ’ਤੇ ਪਿਆਰ ਵਿਚ ਧੋਖਾ ਮਿਲਣ ਕਾਰਨ ਚੁੱਕਿਆ ਹੈ।
ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਬਾਸੀ, ਪਿੰਡ ਜਹਾਰਪੁਰ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਗੁਲਾਬਗੜ੍ਹ ਸੜਕ ’ਤੇ ਵਾਟਰ ਫਿਲਟਰ ਦੀ ਦੁਕਾਨ ਕਰਦਾ ਸੀ।
ਹਰਪ੍ਰੀਤ ਵੱਲੋਂ ਆਪਣੀ ਇੰਸਟਾਗਰਾਮ ਆਈਡੀ ’ਤੇ ਕੀਤੀ ਪੋਸਟ ਮੁਤਾਬਕ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ, ਜਿਸ ਨੇ ਉਸ ਨੂੰ ਧੋਖਾ ਦੇ ਦਿੱਤਾ। ਇਸ ਕਾਰਨ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਗਿਆ ਹੈ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
×