Video - Punjab News: ਨਿਯੁਕਤੀ ਪੱਤਰ ਵੰਡਦਿਆਂ Bhagwant Mann ਨੇ ਪਿੰਡ ਸਤੌਜ ਦੀ ਨੂੰਹ ਨੂੰ ਦਿੱਤਾ ਸ਼ਗਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 763 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ; ਮਾਨ ਨੇ ਰਵਨੀਤ ਬਿੱਟੂ ਸਣੇ ਵਿਰੋਧੀਆਂ ਨੂੰ ਘੇਰਿਆ
ਆਤਿਸ਼ ਗੁਪਤਾ
ਚੰਡੀਗੜ੍ਹ, 5 ਮਾਰਚ
Punjab News - Appointment Letters: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 18 ਸਥਿਤ ਟੈਗੋਰ ਥੀਏਟਰ ਵਿੱਚ 763 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਵਿੱਚ ਸਿਹਤ, ਸਿੱਖਿਆ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਸ਼ਾਮਲ ਹਨ।
ਇਸ ਮੌਕੇ ਭਗਵੰਤ ਮਾਨ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਣੇ ਵਿਰੋਧੀਆਂ 'ਤੇ ਜ਼ੋਰਦਾਰ ਹਮਲੇ ਕੀਤੇ ਹਨ। ਸ੍ਰੀ ਮਾਨ ਨੇ ਕਿਹਾ ਕਿ ਰਵਨੀਤ ਬਿੱਟੂ ਪਿਛਲੇ ਦਿਨੀ ਬਿਨਾਂ ਸਮਾਂ ਲਏ ਉਨ੍ਹਾਂ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪਹੁੰਚ ਗਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਵਾਸ ’ਤੇ ਰਹਿਣ ਦੀ ਚਾਬੀ ਸੂਬੇ ਦੇ ਲੋਕ ਦਿੰਦੇ ਹਨ, ਪਰ ਉਨ੍ਹਾਂ ਲੋਕਾਂ ਨੇ ਰਵਨੀਤ ਬਿੱਟੂ ਵਰਗਿਆਂ ਨੂੰ ਨਕਾਰ ਦਿੱਤਾ ਹੈ। ਲੋਕ ਹੁਣ ਅਜਿਹੇ ਆਗੂਆਂ ਨੂੰ ਮੁੱਖ ਮੰਤਰੀ ਨਿਵਾਸ ਦੀ ਚਾਬੀ ਨਹੀਂ ਦੇਣਗੇ।
ਨਿਯੁਕਤੀ ਪੱਤਰ ਲੈਣ ਆਈ ਪਿੰਡ ਸਤੌਜ ਦੀ ਨੂੰਹ ਨੂੰ ਦਿੱਤਾ ਸ਼ਗਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਨਿਯੁਕਤੀ ਪੱਤਰ ਲੈਣ ਪਹੁੰਚੀ ਉਨ੍ਹਾਂ ਦੇ ਪਿੰਡ ਸਤੌਜ ਦੀ ਨੂੰਹ ਸੰਦੀਪ ਕੌਰ ਨੂੰ ਸ਼ਗਨ ਦੇ ਕੇ ਭੇਜਿਆ।