DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News - Punjab Police: ਪੰਜਾਬ ਪੁਲੀਸ ਵਿਚ ਨਿਯੁਕਤੀਆਂ ਤੇ ਤਬਾਦਲੇ

Punjab News - Punjab Police: Posting and transfer orders in Punjab Police
  • fb
  • twitter
  • whatsapp
  • whatsapp
Advertisement

ਡੀਆਈਜੀ ਪਰਸੋਨਲ ਅਲਕਾ ਮੀਣਾ ਨੂੰ ਡੀਆਈਜੀ (ਐਡਮਿਨਸਟ੍ਰੇਸ਼ਨ) ਦਾ ਵਾਧੂ ਚਾਰਜ; ਚਾਰ ਡੀਐਸਪੀਜ਼ ਦੇ ਕੀਤੇ ਗਏ ਤਬਾਦਲੇ

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 20 ਫਰਵਰੀ

Punjab News - Punjab Police: ਪੰਜਾਬ ਪੁਲੀਸ ਵਿਚ ਵੀਰਵਾਰ ਨੂੰ ਜਾਰੀ ਕੀਤੇ ਗਏ ਤਬਾਦਲਿਆਂ ਤੇ ਨਿਯੁਕਤੀਆਂ ਦੇ ਹੁਕਮਾਂ ਦੌਰਾਨ ਪੰਜਾਬ ਸਰਕਾਰ ਨੇ ਡੀਆਈਜੀ ਪਰਸੋਨਲ ਅਲਕਾ ਮੀਣਾ (Alka Meena IPS) ਨੂੰ ਡੀਆਈਜੀ (ਐਡਮਿਨਸਟ੍ਰੇਸ਼ਨ) ਦਾ ਵਾਧੂ ਚਾਰਜ ਦਿੱਤਾ ਹੈ।

ਇਸੇ ਤਰ੍ਹਾਂ ਹੀ ਇਹ ਹੋਰ ਹੁਕਮ ਤਹਿਤ ਪੰਜਾਬ ਪੁਲੀਸ ਦੇ 4 ਡੀਐੱਸਪੀਜ਼ ਦੇ ਤਬਾਦਲੇ ਵੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਗੁਰਿੰਦਰਪਾਲ ਸਿੰਘ ਨਾਗਰਾ ਨੂੰ ਡੀਐਸਪੀ ਡਿਟੈਕਟਿਵ ਰੂਰਲ ਅੰਮ੍ਰਿਤਸਰ ਤੋਂ ਬਦਲ ਕੇ ਡੀਐਸਪੀ ਪੀਬੀਆਈ ਸਪੈਸ਼ਲ ਕ੍ਰਾਈਮ, ਤਰਨ ਤਾਰਨ ਲਾਇਆ ਗਿਆ ਹੈ।

ਇਸੇ ਤਰ੍ਹਾਂ ਰਿਪੂਤਪਨ ਸਿੰਘ ਸੰਧੂ ਡੀਐਸਪੀ ਡਿਟੈਕਟਿਵ ਬਟਾਲਾ ਤੋਂ ਡੀਐਸਪੀ ਐਸਪੀ ਤਰਨ ਤਾਰਨ, ਕਮਲਜੀਤ ਸਿੰਘ ਨੂੰ ਡੀਐਸਪੀ ਐਸਪੀ ਤਰਨ ਤਾਰਨ ਤੋਂ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਅਤੇ ਗੁਲਜ਼ਾਰ ਸਿੰਘ ਨੂੰ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਤੋਂ ਬਦਲ ਕੇ ਡੀਐਸਪੀ ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਤਰਨ ਤਾਰਨ ਲਾਇਆ ਗਿਆ ਹੈ।

Advertisement
×