Punjab News: ਪੰਜਾਬ ਕੈਬਨਿਟ ਦੀ ਮੀਟਿੰਗ ਅਚਨਚੇਤ ਮੁਲਤਵੀ, ਨਵੀਂ ਤਰੀਕ ਹੋਈ ਤੈਅ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ’ਚ ਹੋਣ ਤੇ ਕੁਝ ਅਹਿਮ ਰੁਝੇਵਿਆਂ ਕਾਰਨ ਟਾਲ ਗਈ ਹੈ ਮੀਟਿੰਗ; ਦਿੱਲੀ ਚੋਣਾਂ ਤੋਂ ਪਹਿਲਾਂ ਹੀ ਤੈਅ ਕੀਤੀ ਗਈ ਸੀ ਮੀਟਿੰਗ ਦੀ ਤਰੀਕ
ਚਰਨਜੀਤ ਭੁੱਲਰ
ਚੰਡੀਗੜ੍ਹ, 9 ਫਰਵਰੀ
Punjab News: ਪੰਜਾਬ ਕੈਬਨਿਟ ਦੀ ਭਲਕੇ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਅਚਨਚੇਤ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਹੁਣ ਇਹ ਮੀਟਿੰਗ ਆਗਾਮੀ 13 ਫਰਵਰੀ, ਵੀਰਵਾਰ ਨੂੰ ਹੋਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਹਨ ਅਤੇ ਕੁਝ ਅਹਿਮ ਰੁਝੇਵਿਆਂ ਕਰ ਕੇ ਇਹ ਮੀਟਿੰਗ ਟਾਲੀ ਗਈ ਹੈ। ਕੈਬਨਿਟ ਮੀਟਿੰਗ ਦੀ ਤਾਰੀਖ਼ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਤੈਅ ਹੋ ਗਈ ਸੀ।
ਕਈ ਮਹੀਨਿਆਂ ਦੇ ਵਕਫ਼ੇ ਮਗਰੋਂ ਇਹ ਮੀਟਿੰਗ ਸੋਮਵਾਰ ਨੂੰ ਹੋਣੀ ਸੀ ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ। ਦਿੱਲੀ ਵਿਚ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਚੁਣੇ ਵਿਧਾਇਕਾਂ ਦੀ ਮੀਟਿੰਗ ਵੀ ਸੱਦੀ ਗਈ ਹੈ।
ਕੈਬਨਿਟ ਮੀਟਿੰਗ ਲਈ ਪੂਰੀ ਤਿਆਰੀ ਸੀ ਅਤੇ ਦਰਜਨਾਂ ਵਿਭਾਗਾਂ ਦੇ ਏਜੰਡੇ ਵੀ ਲੱਗੇ ਹੋਏ ਸਨ। ਹੁਣ ਇਨ੍ਹਾਂ ਬਾਰੇ 13 ਫਰਵਰੀ ਨੂੰ ਹੀ ਵਿਚਾਰ ਤੇ ਫ਼ੈਸਲਾ ਹੋ ਸਕੇਗਾ।