Punjab News: ਮੰਤਰੀ ਭਗਵੰਤ ਮਾਨ ਨੇ Op Sindoor ਦੀ ਸਫਲਤਾ 'ਤੇ ਸਵਾਲ ਉਠਾਏ, ਭਾਜਪਾ ਨੇ 'ਪਾਕਿ ਨਾਲ ਖੜ੍ਹਨ' ਦੇ ਦੋਸ਼ ਲਾਏ
ਮਾਨ ਨੇ ਸਿੰਗਾਪੁਰ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਵੱਲੋਂ ਦਿੱਤੇ ਗਏ ਬਿਆਨ ਦੀ ਵੀ ਕੀਤੀ ਆਲੋਚਨਾ; ਕਿਹਾ ਕਿ ਉਨ੍ਹਾਂ ਨੇ ਮੰਨਿਆ ਕਿ ‘ਸਾਡੇ ਜੈੱਟ ਫੁੰਡੇ ਗਏ ਸਨ’
ਰੁਚਿਕਾ ਖੰਨਾ
ਚੰਡੀਗੜ੍ਹ, 4 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵਿਰੁੱਧ ‘ਇੱਕ ਰਾਸ਼ਟਰ, ਇੱਕ ਪਤੀ’ ਟਿੱਪਣੀ ਕਰਨ ਤੋਂ ਇੱਕ ਦਿਨ ਬਾਅਦ ਅੱਜ ਅਪ੍ਰੇਸ਼ਨ ਸਿੰਦੂਰ ਵਿੱਚ ਸਫਲਤਾ ਦੇ ਕੇਂਦਰ ਦੇ ਦਾਅਵਿਆਂ 'ਤੇ ਸਵਾਲ ਉਠਾਏ ਹਨ। ਮਾਨ ਨੇ ਕਿਹਾ, "ਇਹ ਸਾਫ਼ ਹੋ ਗਿਆ ਹੈ ਕਿ ਭਾਜਪਾ ਸਰਕਾਰ ਨੇ ਹਰ ਘਰ ਵਿੱਚ 'ਸਿੰਧੂਰ' ਭੇਜਣ ਦੀ ਆਪਣੀ ਯੋਜਨਾ ਕਿਉਂ ਵਾਪਸ ਲੈ ਲਈ।’’
ਉਨ੍ਹਾਂ ਕਿਹਾ, ‘‘ਜਦੋਂ ਤੁਸੀਂ ਜੰਗ ਜਿੱਤ ਲੈਂਦੇ ਹੋ, ਤਾਂ ਤੁਹਾਡੀ ਜਿੱਤ ਜੱਗ ਜ਼ਾਹਰ ਹੁੰਦੀ ਹੈ ਅਤੇ ਇਸ ਬਾਰੇ ਸ਼ੇਖੀਆਂ ਮਾਰਨ ਦੀ ਕੋਈ ਲੋੜ ਨਹੀਂ ਹੁੰਦੀ।"
ਮਾਨ ਨੇ ਸਿੰਗਾਪੁਰ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ (Chief of Defence Staff - CDS) ਦੇ ਬਿਆਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੀਡੀਐਸ ਨੇ ਮੰਨਿਆ ਹੈ ਕਿ ਸਾਡੇ ਜੈੱਟ ਡੇਗੇ ਗਏ ਸਨ।
ਉਨ੍ਹਾਂ ਨਾਲ ਹੀ ਕਿਹਾ, "ਉਨ੍ਹਾਂ ਕਿਹਾ ਕਿ ਮਾਮਲਾ ਇਹ ਨਹੀਂ ਹੈ ਕਿ ਕਿੰਨੇ ਜੰਗੀ ਜਹਾਜ਼ ਫੁੰਡੇ ਗਏ ਸਨ, ਸਗੋਂ ਇਹ ਕਿ ਉਹ ਕਿਉਂ ਡੇਗੇ ਗਏ ਸਨ। ਉਹ ਖੁਦ ਇਹ ਦਾਅਵੇ ਕਰ ਰਹੇ ਹਨ ਅਤੇ ਫਿਰ ਮੇਰੇ 'ਤੇ ਪਾਕਿਸਤਾਨ ਦਾ ਪੱਖ ਲੈਣ ਦਾ ਦੋਸ਼ ਲਗਾ ਰਹੇ ਹਨ।" ਮਾਨ ਨੇ ਇਹ ਗੱਲ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੇ ਬਿਆਨ ਦਾ ਜਵਾਬ ਦਿੰਦਿਆਂ ਕਹੀ ਹੈ।
ਗ਼ੌਰਤਲਬ ਹੈ ਕਿ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਮਾਨ ਨੇ ਭਾਜਪਾ 'ਤੇ ਅਪ੍ਰੇਸ਼ਨ ਸਿੰਦੂਰ ਦੀ ਸਫਲਤਾ ਦੇ ਨਾਮ 'ਤੇ ਵੋਟਾਂ ਮੰਗਣ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਬਿੱਟੂ ਨੇ ਉਨ੍ਹਾਂ 'ਤੇ "ਪਾਕਿਸਤਾਨ ਨਾਲ ਖੜ੍ਹੇ" ਹੋਣ ਦਾ ਦੋਸ਼ ਲਗਾਇਆ।