Punjab News - Congress: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਬਘੇਲ 28 ਨੂੰ ਸ਼ੁਰੂ ਕਰਨਗੇ ਸੂਬੇ ਦਾ ਦੌਰਾ
Punjab News - Congress:
Advertisement
ਕਾਂਗਰਸ ਆਗੂ ਪਹਿਲਾਂ 28 ਫਰਵਰੀ ਨੂੰ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ ਅਤੇ ਫਿਰ ਪਹਿਲੀ ਮਾਰਚ ਨੂੰ ਚੰਡੀਗੜ੍ਹ ਵਿਖੇ ਪਾਰਟੀ ਆਗੂਆਂ ਨਾਲ ਕਰਨਗੇ ਮੀਟਿੰਗਾਂ
ਚਰਨਜੀਤ ਭੁੱਲਰ
Advertisement
ਚੰਡੀਗੜ੍ਹ, 26 ਫਰਵਰੀ
ਕਾਂਗਰਸ ਵੱਲੋਂ ਪੰਜਾਬ ਮਾਮਲਿਆਂ ਦੇ ਲਾਏ ਗਏ ਨਵੇਂ ਇੰਚਾਰਜ ਭੂਪੇਸ਼ ਬਘੇਲ ਆਪਣਾ ਪਲੇਠਾ ਪੰਜਾਬ ਦੌਰਾ 28 ਫਰਵਰੀ ਨੂੰ ਸ਼ੁਰੂ ਕਰਨਗੇ। ਉਹ ਪੰਜਾਬ ਕਾਂਗਰਸ ਦਾ ਕੰਮ ਸੰਭਾਲਣ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ। ਇਸ ਤੋਂ ਬਾਅਦ ਉਹ ਪਹਿਲੀ ਮਾਰਚ ਨੂੰ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ।
ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿਖੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨਾਲ ਮਿਲਣੀ ਕੀਤੀ ਸੀ।
Advertisement
×