ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਗਸਤ
Punjab News - Congress: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਸੀਨੀਅਰ ਆਗੂਆਂ ਦਰਮਿਆਨ ਤਾਲਮੇਲ ਪ੍ਰਸੰਸਾਯੋਗ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਤਾਲਮੇਲ ਦੂਸਰੇ ਸੂਬਿਆਂ ਲਈ ਵੀ ਮਿਸਾਲ ਬਣੇਗਾ।
ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਵਿਚ ਕਹੀ ਹੈ। ਗ਼ੌਰਤਲਬ ਹੈ ਕਿ ਨਵੇਂ ਕਾਂਗਰਸ ਇੰਚਾਰਜ ਬਘੇਲ ਲਈ ਵੱਡੀ ਚੁਣੌਤੀ ਇਹੋ ਰਹੇਗੀ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕਿਵੇਂ ਇੱਕਜੁੱਟ ਰੱਖਿਆ ਜਾ ਸਕੇ।
पंजाब प्रदेश कांग्रेस कमेटी के अध्यक्ष, नेता प्रतिपक्ष और पंजाब के सभी वरिष्ठ नेताओं के बीच तालमेल प्रशंसनीय है।
विश्वास है कि आने वाले दिनों में पंजाब का यह तालमेल दूसरे प्रदेशों के लिए उदाहरण बनेगा। @INCPunjab
— Bhupesh Baghel (@bhupeshbaghel) March 6, 2025
ਉਨ੍ਹਾਂ ਆਪਣੀ ਪੰਜਾਬ ਫੇਰੀ ਦੇ ਮੌਕੇ ਕਿਹਾ ਸੀ ਕਿ ਪੰਜਾਬ ਕਾਂਗਰਸ ’ਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਂਜ, ਉਨ੍ਹਾਂ ਦੇ ਦੌਰੇ ਮੌਕੇ ਸਾਬਕਾ ਮੰਤਰੀ ਨਵਜੋਤ ਸਿੱਧੂ ਕਿਧਰੇ ਨਜ਼ਰ ਨਹੀਂ ਆਏ ਸਨ।