Punjab News - Auction of Land: ਪੰਜਾਬ ਦੇ 13 ਕਸਬਿਆਂ ’ਚ 2,000 ਕਰੋੜ ਦੀ ਸਰਕਾਰੀ ਜ਼ਮੀਨ ਹੋਵੇਗੀ ਨਿਲਾਮ
Punjab to auction Rs 2,000 crore government land in 13 towns
ਪੁੱਡਾ ਅਤੇ ਸੂਬੇ ਦੀਆਂ ਹੋਰ ਵਿਕਾਸ ਅਥਾਰਿਟੀਆਂ 12 ਮਾਰਚ ਨੂੰ ਸ਼ੁਰੂ ਕਰਨਗੀਆਂ ਈ-ਨਿਲਾਮੀ, ਜੋ 22 ਮਾਰਚ ਤੱਕ ਚੱਲੇਗੀ
ਗੌਰਵ ਕੰਠਵਾਲ
ਚੰਡੀਗੜ੍ਹ, 8 ਮਾਰਚ
ਪੰਜਾਬ ਸਰਕਾਰ 13 ਕਸਬਿਆਂ ਵਿੱਚ 2,000 ਕਰੋੜ ਰੁਪਏ ਦੀ ਜ਼ਮੀਨ ਅਤੇ ਜਾਇਦਾਦਾਂ ਨਿਲਾਮੀ ਲਈ ਰੱਖ ਰਹੀ ਹੈ।
ਇਸ ਤਹਿਤ ਮੁਹਾਲੀ, ਨਿਊ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ 13 ਕਸਬਿਆਂ ਵਿੱਚ 2,000 ਕਰੋੜ ਰੁਪਏ ਦੀਆਂ ਰਿਹਾਇਸ਼ੀ, ਵਪਾਰਕ ਅਤੇ ਸੰਸਥਾਗਤ ਥਾਵਾਂ ਨਿਲਾਮੀ ਲਈ ਉਪਲਬਧ ਹੋਣਗੀਆਂ।
ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (PUDA) ਅਤੇ ਰਾਜ ਦੇ ਹੋਰ ਵਿਕਾਸ ਅਥਾਰਿਟੀਆਂ (development authorities) 12 ਮਾਰਚ ਨੂੰ ਈ-ਨਿਲਾਮੀ ਸ਼ੁਰੂ ਕਰਨਗੀਆਂ ਅਤੇ ਇਹ ਨਿਲਾਮੀ 22 ਮਾਰਚ ਨੂੰ ਖ਼ਤਮ ਹੋਵੇਗੀ।
ਇਸ ਤਹਿਤ ਗਰੁੱਪ ਹਾਊਸਿੰਗ (Group housing), ਸਕੂਲ, ਵਪਾਰਕ ਪਲਾਟ ਅਤੇ ਹੋਰ ਜਾਇਦਾਦਾਂ, ਜਿਵੇਂ ਕਿ SCO/SCF ਅਤੇ ਬੂਥ ਆਦਿ ਨਿਲਾਮੀ ਲਈ ਉਪਲਬਧ ਹੋਣਗੇ। ਗਮਾਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਸਫਲ ਬੋਲੀਕਾਰ ਵੱਲੋਂ ਮੌਕੇ ’ਤੇ ਅੰਤਿਮ ਬੋਲੀ ਕੀਮਤ ਦਾ ਸਿਰਫ਼ 10 ਫ਼ੀਸਦੀ ਅਦਾ ਕਰ ਦਿੱਤੇ ਜਾਣ ’ਤੇ ਸਾਈਟਾਂ ਅਲਾਟ ਕਰ ਦਿੱਤੀਆਂ ਜਾਣਗੀਆਂ।
ਬੋਲੀ ਦੀ ਰਕਮ ਦਾ 25 ਫ਼ੀਸਦੀ ਜਮ੍ਹਾਂ ਕਰਵਾਉਣ ਤੋਂ ਬਾਅਦ ਸਾਈਟਾਂ ਦਾ ਕਬਜ਼ਾ ਅਲਾਟੀਆਂ ਨੂੰ ਦੇ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪੁੱਡਾ ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਸਤੰਬਰ ਅਤੇ ਅਕਤੂਬਰ 2024 ਵਿੱਚ, ਦੋ ਵਾਰ 2,000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸੀ।