ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋੱ ਸਤਲੁਜ ਪਬਲੀਕੇਸ਼ਨ ਦੇ ਸਾਂਝੇ ਉੱਦਮ ਨਾਲ ਅੱਜ ਕਲਾ ਭਵਨ ਸੈਕਟਰ 16 ਵਿਖੇ ਦਸ ਕਿਤਾਬਾਂ ਦਾ ਸੈੱਟ ਲੋਕ-ਅਰਪਣ ਕੀਤਾ ਗਿਆ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਲੋਕ-ਅਰਪਣ ਕੀਤੀਆਂ ਗਈਆਂ ਕਿਤਾਬਾਂ ‘ਮਰਟੀਰਡਮ ਦੈਟ ਬਰਥਡ ਦਾ ਫਿਊਚਰ’, ਗੁਰੂ ਤੇਗ ਬਹਾਦੁਰ ਐਂਡ ਦਾ ਪੋਸਟਹਿਊਮਨ ਰੈਵੂਲੇਸ਼ਨ, ਲੇਖਕ: ਅਮਰਜੀਤ ਸਿੰਘ ਗਰੇਵਾਲ, ‘ਪੰਜਾਬ ਇਕੋਨਾਮੀ ਪਰਸਪੈਕਟਿਵਸ ਐਂਡ ਪਾਥਵੇਜ਼’, ਲੇਖਕ: ਰਣਜੀਤ ਸਿੰਘ ਘੁੰਮਣ, ‘ਨਾਰਿ ਸਬਾਈ’, ਸੰਪਾਦਨ: ਡਾ. ਅਕਾਲ ਅੰਮ੍ਰਿਤ ਕੌਰ, ‘ਆਪਣਾ ਮੂਲੁ ਪਛਾਣੁ’, ਸੰਪਾਦਕ: ਡਾ. ਪ੍ਰਵੀਨ ਕੁਮਾਰ, ‘ਪਰਵਾਸ ਚਿੰਤਨ ਤੇ ਚੇਤਨਾ’, ਸੰਪਾਦਕ: ਡਾ. ਅਕਾਲ ਅੰਮ੍ਰਿਤ ਕੌਰ ਅਤੇ ਡਾ. ਅਮਰਜੀਤ ਸਿੰਘ, ‘ਦਲਿਤ ਚਿੰਤਨ ਅਤੇ ਚੇਤਨਾ’, ਸੰਪਾਦਕ: ਡਾ. ਅਮਰਜੀਤ ਸਿੰਘ ਅਤੇ ਡਾ. ਹਰਪ੍ਰੀਤ ਸਿੰਘ, ‘ਸਵਰਨਜੀਤ ਸਵੀ ਕਾਵਿ ਦੇ ਨਵੇਂ ਆਯਾਮ ਇਤਿਹਾਸ, ਦਰਸ਼ਨ ਅਤੇ ਏ. ਆਈ’, ਸੰਪਾਦਕ: ਡਾ. ਅਕਾਲ ਅੰਮ੍ਰਿਤ ਕੌਰ, ‘ਨਵ ਕਾਵਿ-ਸਿਰਜਣਾ, ਚਿੰਤਨ ਅਤੇ ਸੰਵਾਦ’, ਲੇਖਕ ਅਤੇ ਸੰਪਾਦਕ: ਡਾ. ਹਰਪ੍ਰੀਤ ਸਿੰਘ, ‘ਨੌਜਵਾਨੀ ਦਾ ਆਤਮ ਪ੍ਰਗਾਸ’, ਸੰਪਾਦਕ: ਡਾ. ਅਮਰਜੀਤ ਸਿੰਘ, ‘ਸਵਰਨਜੀਤ ਸਵੀ-ਕਾਵਿ ਅੰਤਰ-ਸੰਵਾਦ’ (ਸਾਹਿਤਕ ਵਿਸ਼ਲੇਸ਼ਣ)- ਅਤੈ ਸਿੰਘ ਆਦਿ ਸਨ।
ਪ੍ਰਾਜੈਕਟ ਦੀ ਜਾਣ ਪਛਾਣ ਕਰਵਾਉਂਦਿਆਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਸੁਰਜੀਤ ਪਾਤਰ ਨੂੰ ਵੀ ਯਾਦ ਕੀਤਾ। ਉੱਘੇ ਆਰਥਿਕ ਮਾਹਿਰ ਡਾ. ਸੁਖਪਾਲ ਸਿੰਘ, ਡਾ. ਪ੍ਰਵੀਨ ਕੁਮਾਰ, ਉੱਘੇ ਵਿਦਵਾਨ ਡਾ. ਰੌਣਕੀ ਰਾਮ, ਉੱਭਰਦੀ ਆਲੋਚਕਾ ਜਸ਼ਨਪ੍ਰੀਤ, ਏਆਈ’, ਸੰਪਾਦਕ ਯੋਗਰਾਜ, ਡਾ. ਤੇਜਿੰਦਰ ਸਿੰਘ ਆਦਿ ਨੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ ਜਦਕਿ ਧੰਨਵਾਦ ਡਾ. ਯੋਗਰਾਜ ਨੇ। ਇਸ ਮੌਕੇ ਜਸਵੰਤ ਜ਼ਫ਼ਰ, ਚਰਨਜੀਤ ਕੌਰ, ਡਾ. ਰਾਜਿੰਦਰਪਾਲ ਬਰਾੜ, ਨਿੰਦਰ ਘੁਗਿਆਣਵੀ, ਸੈਮੁਅਲ ਜੌਹਨ, ਮੰਦਰ ਗਿੱਲ, ਸੰਜੀਵਨ ਸਿੰਘ, ਅਸ਼ਵਨੀ ਚੈਟਲੇ, ਕਮਲਜੀਤ ਕੌਰ, ਸੁਖਦਰਸ਼ਨ ਚਹਿਲ ਆਦਿ ਹਾਜ਼ਰ ਸਨ।