ਏਆਈ ਲੈਬ ਸਥਾਪਤ ਕਰਨ ਲਈ ਪੰਜਾਬ ਸਰਕਾਰ ਦਾ ਆਈਆਈਟੀ ਰੂਪਨਗਰ ਨਾਲ ਸਮਝੌਤਾ
ਤਕਨੀਕੀ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਅਹਿਮ ਕਦਮ ਚੁੱਕਦਿਆਂ ਆਈਆਈਟੀ ਰੂਪਨਗਰ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦਰਮਿਆਨ ਅੱਜ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮਓਯੂ) ’ਤੇ ਦਸਤਖਤ ਕੀਤੇ ਗਏ, ਜਿਸਦਾ ਮਕਸਦ ਏਆਈ ਅਧਾਰਤ ਸਾਈਬਰ-ਫ਼ਿਜ਼ੀਕਲ ਸਿਸਟਮ (ਸੀਪੀਐੱਸ) ਲੈਬ ਦੀ ਸਥਾਪਨਾ ਕਰਨੀ ਹੈ। ਆਈਆਈਟੀ ਰੂਪਨਗਰ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤੀ ਗਈ। ਕੈਬਨਿਟ ਮੰਤਰੀ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਭਵਿੱਖੀ ਸਕਿੱਲ ਨਾਲ ਲੈਸ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਤੇ ਆਈਆਈਟੀ ਰੂਪਨਗਰ ਦੇ ਉੱਚ ਅਧਿਕਾਰੀ, ਨੋਮੀਨੀ ਡਾਇਰੈਕਟਰ ਅਤੇ ਪ੍ਰਿੰਸੀਪਲ ਕਮਲਦੀਪ ਕੌਰ, ਸਕਿਲਿੰਗ ਅਤੇ ਸਟਾਰਟਅੱਪ ਟੀਮ, ਪੰਜਾਬ ਸਰਕਾਰ ਦੇ ਪੰਜਾਬ ਕਮਿਊਨੀਕੇਸ਼ਨਜ਼ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦੀ ਫੈਕਲਟੀ ਟੀਮ ਕਸ਼ਮੀਰੀ ਲਾਲ, ਡਾ ਹਰਪ੍ਰੀਤ ਸਿੰਘ ਸੋਚ, ਸਤੀਸ਼ ਕੁਮਾਰ, ਸੁਮੀਤਰਬੀਰ ਸਿੰਘ, ਨਵਨੀਤ ਕੌਰ, ਪ੍ਰਭਜੀਤ ਕੌਰ, ਸੁਰਿੰਦਰ ਸਿੰਘ,ਹਰਪ੍ਰੀਤ ਕੌਰ (ਜੀਪੀਸੀ ਭਿਖੀਵਿੰਡ) ਅਤੇ ਜਸਬੀਰ ਸਿੰਘ (ਜੀਪੀਸੀ ਬਟਾਲਾ) ਵੀ ਮੌਜੂਦ ਸਨ। ਸੈਸ਼ਨ ਦੀ ਸ਼ੁਰੂਆਤ ਆਈਆਈਟੀ ਰੂਪਨਗਰ ਦੇ ਚੀਫ ਲਾਇਜ਼ਨ ਅਫਸਰ ਅਦਿੱਤਿਆ ਮੈਦਾਨ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ।