DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab floods: ਦਰਿਆ ਸਤਲੁਜ ’ਚ ਪਾਣੀ ਛੱਡਿਆ ਪਾਣੀ; ਪਿੰਡਾਂ ’ਚ ਸਹਿਮ ਦਾ ਮਾਹੌਲ

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਨਦੀਆਂ ਦੀ ਸਫ਼ਾਈ ਅਤੇ ਮੁਰੰਮਤ ਨਾ ਕਰਵਾਉਣ ਦੋ ਦੋਸ਼ ਲਾਏ
  • fb
  • twitter
  • whatsapp
  • whatsapp
featured-img featured-img
ਦਰਿਆ ਸਤਲੁਜ ਵਿੱਚ ਛੱਡਿਆ ਗਿਆ ਪਾਣੀ। ਫੋਟੋ: ਬੱਬੀ
Advertisement

ਜੰਮੂ-ਕਸ਼ਮੀਰ ਅਤੇ ਹਿਮਾਚਲ ਦੀਆਂ ਪਹਾੜੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਦੇ ਅੱਠ ਜ਼ਿਲ੍ਹਿਆ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਪਰ ਇਸ ਦੇ ਨਾਲ ਹੀ ਲੰਘੇ ਦਿਨ ਕਸਬਾ ਬੇਲਾ ਨਜ਼ਦੀਕ ਲੰਘਦੇ ਦਰਿਆ ਸਤਲੁਜ ਵਿੱਚ ਪਾਣੀ ਛੱਡਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਦਰਿਆ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਘੱਟ ਚੱਲ ਰਿਹਾ ਹੈ।

ਚਮਕੌਰ ਸਾਹਿਬ ਦੇ ਇਲਾਕੇ ਖਾਸਕਰ ਬੇਟ ਅਤੇ ਮੰਡ ਖੇਤਰ ਵਿੱਚ ਸਾਲ 2023 ਦੌਰਾਨ ਮੀਂਹ ਕਾਰਨ ਆਏ ਹੜ੍ਹਾਂ ਨੇ ਭਾਰੀ ਤਬਾਹੀ ਕੀਤੀ ਸੀ ਕਿਉਂਕਿ ਇਲਾਕੇ ਵਿੱਚ ਵਗਦੀਆਂ ਸੀਸਵਾਂ ਅਤੇ ਬੁੱਦਕੀ ਨਦੀਆਂ ਦਾ ਬੰਨ੍ਹ ਕਈ ਥਾਂ ਤੋਂ ਟੁੱਟ ਗਿਆ ਸੀ ਅਤੇ ਪਿੰਡ ਕਮਾਲਪੁਰ ਨੇੜੇ ਨਦੀ ਸਦੀ ਪੁਰਾਣੇ ਬੰਨ੍ਹ ਨੂੰ ਤੋੜ ਕੇ ਸਰਹਿੰਦ ਨਹਿਰ ਵਿੱਚ ਦਾਖਲ ਹੋ ਗਈ ਸੀ, ਜਿਸ ਕਾਰਨ ਮੰਡ ਖੇਤਰ ਦੇ ਪਿੰਡਾਂ ਟੱਪਰੀਆਂ ਘੜੀਸਪੁਰ, ਰਾਮਗੜ -ਬੂਥਗੜ੍ਹ, ਚੁਪਕੀ ਅਤੇ ਸੁਰਤਾਪੁਰ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਨ੍ਹਾਂ ਪਿੰਡਾਂ ਵਿੱਚ ਪੰਜ ਸੌ ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ ਸੀ।

Advertisement

ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਦੇ ਬੇਟ ਖੇਤਰ ਦੇ ਲੋਕ ਸੰਨ 1978 ਵਿੱਚ ਅਜਿਹੇ ਹਾਲਾਤ ਵੇਖ ਚੁੱਕੇ ਹਨ ਜਦੋਂ ਦੋ ਪਿੰਡ ਮਾਲੇਵਾਲ ਤੇ ਜ਼ਿੰਦਾਪੁਰ ਬੁਰੀ ਤਰ੍ਹਾਂ ਦਰਿਆ ਸਤਲੁਜ ਦੇ ਪਾਣੀ ਦੀ ਲਪੇਟ ਵਿੱਚ ਆ ਕੇ ਹੜ੍ਹ ਗਏ ਸਨ ਅਤੇ ਉਦੋਂ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਸੀ।

ਵਿਭਾਗ ਵੱਲੋਂ ਸੇਮ ਨਾਲਿਆਂ ਵਿੱਚ ਉੱਗੀ ਗਾਜਰ ਬੂਟੀ ਤੇ ਸਰਕੰਡੇ ਆਦਿ ਦੀ ਸਫਾਈ ਵੀ ਕਾਗਜ਼ਾਂ ਤੱਕ ਹੀ ਸੀਮਤ ਹੈ ਉੱਥੇ ਹੀ ਦਰਿਆ ਸਤਲੁਜ ਵਿਚਲੀਆਂ ਕਈ ਬੁਰਜੀਆਂ ਦੀ ਹਾਲਤ ਵੀ ਬਹੁਤ ਮਾੜੀ ਦੱਸੀ ਜਾ ਰਹੀ ਹੈ।

ਸਮਾਜਸੇਵੀ ਅਮਨਦੀਪ ਸਿੰਘ ਮਾਂਗਟ , ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ , ਪੈਨਸ਼ਨਰਜ ਮਹਾਂ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਤੇ ਕੀਤੇ ਜਾ ਰਹੇ ਕੰਮਾਂ ਤੇ ਸਖ਼ਤ ਨਿਗਰਾਨੀ ਲਈ ਚੰਗਾਂ ਹੋਵੇ ਜੇਕਰ ਸਰਕਾਰ ਨਿਗਰਾਨ ਕਮੇਟੀਆਂ ਕਾਇਮ ਕਰੇ ਅਤੇ ਅਗਾਂਹ ਤੋਂ ਇਸ ਤਬਾਹੀ ਤੋਂ ਬਚਣ ਲਈ ਦਰਿਆਵਾਂ, ਨਦੀਆਂ ਤੇ ਨਾਲਿਆਂ ਦੇ ਰਾਹਾਂ ਤੇ ਕੀਤੇ ਨਜਾਇਜ਼ ਕਬਜ਼ੇ ਹਟਾਏ ਜਾਣ।

ਉਨ੍ਹਾਂ ਕਿਹਾ ਕਿ ਸਮੇਂ ਸਿਰ ਹੜ੍ਹ ਰੋਕੋ ਪ੍ਰਬੰਧ ਕੀਤੇ ਜਾਣ ਇਹ ਕਾਗਜ਼ਾਂ ਤੱਕ ਹੀ ਸੀਮਤ ਨਾ ਰੱਖਿਆ ਜਾਵੇ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਵਿਸ਼ੇਸ਼ ਮੁਹਿੰਮ ਚਲਾ ਕੇ ਸੇਮ ਨਾਲਿਆਂ, ਨਹਿਰਾਂ, ਦਰਿਆਵਾਂ ਤੇ ਨਦੀਆਂ ਦੇ ਬੰਨ੍ਹਾਂ ’ਤੇ ਮਿੱਟੀ ਪਾ ਕੇ ਮਜਬੂਤ ਕੀਤੇ ਜਾਣ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੁੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਵਿਭਾਗ ਦੇ ਐਕਸੀਅਨ ਤੁਸਾਰ ਗੋਇਲ ਨੇ ਦੱਸਿਆ ਕਿ ਦਰਿਆ ਵਿੱਚ ਛੱਡੇ ਪਾਣੀ ਤੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀ ਕਿਉਂਕਿ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਹੁਤ ਘੱਟ ਹੈ ਅਤੇ ਸਿਰਫ 50 ਹਜਾਰ ਕਿਊਸਿਕ ਹੀ ਪਾਣੀ ਛੱਡਿਆ ਗਿਆ ਹੈ। ਦਰਿਆ ਵਿੱਚ ਜਿੱਥੇ ਪਾਣੀ ਛੱਡਣ ਕਾਰਨ ਖਾਰ ਪੈ ਗਈ ਸੀ ਉਸ ਥਾਂ ’ਤੇ ਪ੍ਰਸ਼ਾਸਨ ਵੱਲੋਂ ਤੁਰੰਤ ਲੇਬਰ ਲਗਾ ਕੇ ਖਾਰ ਨੂੰ ਠੀਕ ਕਰ ਦਿੱਤਾ ਗਿਆ ਹੈ ਤਾਂ ਜੋ ਕਿ ਦਰਿਆ ਵਿੱਚ ਪਾੜ ਨਾ ਪੈ ਸਕੇ।

Advertisement
×