ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਸਕੂਲਾਂ ਵਿੱਚ 3 ਸਤੰਬਰ ਤੱਕ ਹੋਈਆਂ ਛੁੱਟੀਆਂ ਦੇ ਮੱਦੇਨਜ਼ਰ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਦਾਖਲੇ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਹੈ।
Advertisement
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਬੋਰਡ ਨਾਲ ਸਬੰਧਤ ਸਰਕਾਰੀ/ਏਡਿਡ/ਐਫੀਲਿਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਰੈਗੂਲਰ ਵਿਦਿਆਰਥੀਆਂ ਲਈ ਬੋਰਡ ਵੱਲੋਂ ਅਕਾਦਮਿਕ ਸਾਲ 2025-26 ਲਈ 8ਵੀਂ ਤੋਂ 12ਵੀਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਸਤੇ ਨਿਰਧਾਰਤ ਕੀਤੀ ਗਈ ਦਾਖਲੇ ਦੀ ਅੰਤਿਮ ਮਿਤੀ 29 ਅਗਸਤ ਤੋਂ ਵਧਾ ਕੇ 10 ਸਤੰਬਰ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦੀ ਮਿਤੀ ਵੀ 9 ਸਤੰਬਰ ਤੋਂ ਵਧਾ ਕੇ 19 ਸਤੰਬਰ ਕਰ ਦਿੱਤੀ ਗਈ ਹੈ।
Advertisement
×