ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਰਕ ਦੀ ਮਾੜੀ ਹਾਲਤ ਕਾਰਨ ਲੋਕਾਂ ’ਚ ਰੋਸ

ਸ਼ਸੀ ਪਾਲ ਜੈਨ ਖਰੜ, 27 ਮਈ ਖਰੜ ਦੇ ਓਲਡ ਸਨੀ ਇਨਕਲੇਵ (ਐਕਸਟੈਂਸ਼ਨ ਚਾਰ) ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੱਬੂ, ਜਨਰਲ ਸਕੱਤਰ ਅਸ਼ੋਕ ਕਪੂਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਰੀਕ ਹੈਪੀ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ...
Advertisement

ਸ਼ਸੀ ਪਾਲ ਜੈਨ

ਖਰੜ, 27 ਮਈ

Advertisement

ਖਰੜ ਦੇ ਓਲਡ ਸਨੀ ਇਨਕਲੇਵ (ਐਕਸਟੈਂਸ਼ਨ ਚਾਰ) ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੱਬੂ, ਜਨਰਲ ਸਕੱਤਰ ਅਸ਼ੋਕ ਕਪੂਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਰੀਕ ਹੈਪੀ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇੱਥੇ ਸ਼ਾਂਤੀ ਕੁੰਜ ਪਾਰਕ ਦੇ ਵਿਕਾਸ ਲਈ ਜਾਰੀ ਹੋਈ 65 ਲੱਖ ਦੀ ਰਕਮ ਦੇ ਖਰਚੇ ਦਾ ਵੇਰਵਾ ਜਨਤਕ ਕੀਤਾ ਜਾਵੇ। ਸ੍ਰੀ ਕਪੂਰ ਨੇ ਕਿਹਾ ਕਿ ਦਸੰਬਰ 2021 ’ਚ ਪਾਰਕ ਲਈ 65 ਲੱਖ ਦੀ ਰਕਮ ਮਨਜ਼ੂਰ ਕੀਤੀ ਸੀ। ਇਸ ਦੌਰਾਨ ਠੇਕੇਦਾਰ ਕੰਮ ਛੱਡ ਕੇ ਚਲਾ ਗਿਆ ਸੀ। ਉਨ੍ਹਾਂ ਵੱਲੋਂ ਨਗਰ ਕੌਂਸਲ ਨੂੰ ਕਈ ਵਾਰ ਕੰਮ ਲਈ ਬੇਨਤੀ ਕਰਨ ’ਤੇ ਵੀ ਕੋਈ ਸੁਧਾਰ ਨਹੀਂ ਸੀ ਹੋਇਆ। ਇਸ ਮਗਰੋਂ ਉਨ੍ਹਾਂ ਖ਼ੁਦ ਇਸ ਪਾਰਕ ਦੀ ਹਾਲਤ ਵਿੱਚ ਸੁਧਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ 65 ਖ਼ਰਚ ਕਰਨ ਦਾ ਵੇਰਵਾ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਬਾਰੇ ਦੱਸਿਆ ਜਾਵੇ।

ਕੌਂਸਲ ਦੇ ਐੱਸਡੀਓ ਇੰਦਰਮੋਹਨ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਕਾਰਵਾਈ ਹੋਵੇਗੀ।

Advertisement