DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਯੂ ਵਿਦਿਆਰਥੀ ਕੌਂਸਲ ਚੋਣਾਂ: ਏਐੱਸਏਪੀ ਵੱਲੋਂ ਉਮੀਦਵਾਰਾਂ ਦਾ ਐਲਾਨ

ਯੂਆਈਈਟੀ ਤੋਂ ਮਨਕੀਰਤ ਸਿੰਘ ਮਾਨ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਲਈ ਯੂਆਈਐੱਲਐੱਸ ਤੋਂ ਕੋਮਲਪ੍ਰੀਤ ਕੌਰ ਨੂੰ ਬਣਾਇਆ ਉਮੀਦਵਾਰ
  • fb
  • twitter
  • whatsapp
  • whatsapp
featured-img featured-img
ਆਪ’ ਦੇ ਵਿਦਿਆਰਥੀ ਵਿੰਗ ਏਐੱਸਏਪੀ ਦੇ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ।
Advertisement

ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏਐੱਸਏਪੀ) ਨੇ ਪੰਜਾਬ ਯੂਨੀਵਰਸਿਟੀ ਵਿੱਚ 3 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਇਥੇ ਪਾਰਟੀ ਦਫਤਰ ਵਿੱਚ ਚੋਣ ਇੰਚਾਰਜ ਦੀਪਕ ਬਾਂਸਲ ਨੇ ਸੀਨੀਅਰ ਵਿਦਿਆਰਥੀ ਆਗੂ ਨਵਲਦੀਪ, ਸੰਜੀਵ, ਹਰਿੰਦਰ ਜੌਨੀ, ਪ੍ਰਧਾਨ ਚੰਡੀਗੜ੍ਹ ਯੂਨਿਟ, ਸੰਗਠਨ ਮੰਤਰੀ ਕੰਵਲਪ੍ਰੀਤ ਸਿੰਘ ਜੱਜ, ਜਨਰਲ ਸਕਤਰ ਪ੍ਰਿੰਸ ਚੌਧਰੀ ਨੇ ਦੱਸਿਆ ਕਿ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਦੋ ਅਹੁਦਿਆਂ ਲਈ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ (ਯੂਆਈਈਟੀ) ਵਿੱਚ ਪੀਐਚਡੀ ਸਕਾਲਰ ਮਨਕੀਰਤ ਸਿੰਘ ਮਾਨ ਜਦਕਿ ਯੂਆਈਐੱਲਐੱਸ ਵਿਭਾਗ ਤੋਂ ਐੱਲਐੱਲਐੱਮ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਥੇਬੰਦੀ ਆਉਣ ਵਾਲੀਆਂ ਚੋਣਾਂ ਵੱਡੇ ਫਰਕ ਨਾਲ ਜਿੱਤੇਗੀ ਅਤੇ ਵਿਦਿਆਰਥੀਆਂ ਦੀ ਸ਼ਕਤੀ ਨਾਲ ਬਦਲਾਅ ਲਿਆਵਾਂਗੇ।

Advertisement

ਅੰਬੇਡਕਰ ਸਟੂਡੈਂਟਸ ਫੋਰਮ ਨੇ ਨਵਪ੍ਰੀਤ ਕੌਰ ਨੂੰ ਬਣਾਇਆ ਪ੍ਰਧਾਨਗੀ ਦੀ ਉਮੀਦਵਾਰ

ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਅੰਬੇਡਕਰ ਸਟੂਡੈਂਟਸ ਫੋਰਮ ਨੇ ਵੀ ਅੱਜ ਪ੍ਰਧਾਨਗੀ ਅਹੁਦੇ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਫੋਰਮ ਦੇ ਚੇਅਰਮੈਨ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਯੂ.ਆਈ.ਐਲ.ਐਸ. ਦੀ ਵਿਦਿਆਰਥਣ ਨਵਪ੍ਰੀਤ ਕੌਰ ਨੂੰ ਵਿਦਿਆਰਥੀ ਕੌਂਸਲ ਚੋਣਾਂ ਲਈ ਪ੍ਰਧਾਨਗੀ ਦੇ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਫੋਰਮ ਦੇ ਆਗੂ ਰਮਣੀਕ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੱਕਾਂ ਦੀ ਸਹੀ ਤਰਜਮਾਨੀ ਕਰਨ ਵਾਲੀ ਅੰਬੇਦਕਰ ਸਟੂਡੈਂਟ ਫੋਰਮ ਦੀ ਉਮੀਦਵਾਰ ਨਵਪ੍ਰੀਤ ਕੌਰ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ।

ਪੂਟਾ ਚੋਣਾਂ: ਨੌਰਾ-ਮ੍ਰਿਤੁੰਜੇ ਗਰੁੱਪ ਵੱਲੋਂ ਚੋਣ ਮੈਨੀਫੈਸਟੋ ਜਾਰੀ

ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀਆਂ ਚੋਣਾਂ ਨੂੰ ਲੈ ਕੇ ਅੱਜ ਨੌਰਾ-ਮ੍ਰਿਤੁੰਜੈ ਗਰੁੱਪ ਵੱਲੋ ਗਾਂਧੀ ਭਵਨ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ। ਪ੍ਰੋਫੈਸਰ ਅਮਰਜੀਤ ਸਿੰਘ ਨੌਰਾ ਅਤੇ ਡਾ. ਮ੍ਰਿਤੁੰਜੇ ਨੇ ਆਪਣੇ ਗਰੁੱਪ ਦੀ ਅਗਵਾਈ ਹੇਠ ਪਿਛਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਭਵਿੱਖ ਲਈ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਨੇ ਅਧਿਆਪਕ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ।ਭਵਿੱਖ ਲਈ ਦ੍ਰਿਸ਼ਟੀਕੋਣ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਲਈ ਪੈਨਸ਼ਨ, ਸੀ.ਏ.ਐੱਸ. ਅਧੀਨ ਪ੍ਰੋਫੈਸਰਾਂ ਨੂੰ ਸੀਨੀਅਰ ਪ੍ਰੋਫੈਸਰ ਵਜੋਂ ਤਰੱਕੀਆਂ, ਡੈਂਟਲ ਫੈਕਲਟੀ ਲਈ ਤਨਖਾਹ ਅਤੇ ਤਰੱਕੀ ਇੰਟਰਵਿਊ, ਯੂ.ਜੀ.ਸੀ. ਨਿਯਮਾਂ-2018 ਅਨੁਸਾਰ ਪੀ.ਐਚ.ਡੀ. ਵਾਧੇ ਦੀ ਗ੍ਰਾਂਟ, ਸੇਵਾਮੁਕਤੀ ਦੀ ਉਮਰ 65 ਸਾਲ ਤੱਕ ਵਧਾਉਣ, ਪਿਛਲੀ ਪੂਰੀ ਸਰਵਿਸ ਨੂੰ ਵਿੱਚ ਗਿਣਨ ਦੀ ਕੋਸ਼ਿਸ਼ ਕਰਨ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਇਸ ਚੋਣ ਲਈ ਨੌਰਾ-ਮ੍ਰਿਤੁੰਜੈ ਗਰੁੱਪ ਵੱਲੋਂ ਪ੍ਰੋਫੈਸਰ ਅਮਰਜੀਤ ਸਿੰਘ ਨੌਰਾ ਨੂੰ ਪ੍ਰਧਾਨ, ਸਿਮਰਨ ਕੌਰ ਨੂੰ ਮੀਤ ਪ੍ਰਧਾਨ, ਡਾ. ਮ੍ਰਿਤੁੰਜੇ ਨੂੰ ਸਕੱਤਰ, ਤੰਜ਼ੀਰ ਕੌਰ ਨੂੰ ਜੁਆਇੰਟ ਸਕੱਤਰ ਅਤੇ ਦੀਪਕ ਕੁਮਾਰ ਨੂੰ ਖਜਾਨਚੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ।

Advertisement
×