ਪੀਯੂ ਦੇ ਹੋਸਟਲ ‘ਦੇਵੀ ਅਹਿਲਿਆਬਾਈ ਹਾਲ’ ਦਾ ਉਦਘਾਟਨ
ਪੰਜਾਬ ਯੂਨੀਵਰਸਿਟੀ ਦੇ ਸੈਕਟਰ-25 ਸਥਿਤ ਕੈਂਪਸ ਵਿੱਚ ਲੜਕੀਆਂ ਦੇ ਨਵੇਂ ਬਣਾਏ ਹੋਸਟਲ ਨੰਬਰ-11 ਦਾ ਨਾਮ ‘ਦੇਵੀ ਅਹਿਲਿਆਬਾਈ ਹਾਲ’ ਰੱਖਿਆ ਗਿਆ ਹੈ। ਅੱਜ ਇਸ ਹੋਸਟਲ ਦਾ ਉਦਘਾਟਨ ਉਪ ਕੁਲਪਤੀ ਪ੍ਰੋ. ਰੇਣੂ ਵਿੱਗ ਵੱਲੋਂ ਕੀਤਾ ਗਿਆ।
ਉਦਘਾਟਨ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਵਿੱਗ ਨੇ ਕਿਹਾ ਕਿ ਹੋਸਟਲ ਦਾ ਨਾਮ ਦੇਵੀ ਅਹਿਲਿਆਬਾਈ ਹੋਲਕਰ ਦੇ ਨਾਮ ’ਤੇ ਰੱਖਿਆ ਗਿਆ ਹੈ, ਜੋ ਮਹਿਲਾ ਲੀਡਰਸ਼ਿਪ ਅਤੇ ਸਸ਼ਕਤੀਕਰਨ ਦਾ ਪ੍ਰਤੀਕ ਹੈ।
ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ, ਡੀਨ ਵਿਦਿਆਰਥੀ ਭਲਾਈ (ਮਹਿਲਾ) ਪ੍ਰੋ. ਨਮਿਤਾ ਗੁਪਤਾ ਨੇ ਇਸ ਹੋਸਟਲ ਨੂੰ ਮਹਿਲਾ ਖੋਜ ਵਿਦਵਾਨਾਂ ਲਈ ਇੱਕ ਕੀਮਤੀ ਪਹਿਲਕਦਮੀ ਕਿਹਾ ਜੋ ਉਨ੍ਹਾਂ ਦੇ ਖੋਜ ਯੋਗਦਾਨ ਨੂੰ ਵਧਾਏਗੀ।
ਇਸ ਸਮਾਗਮ ਵਿੱਚ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਯੋਜਨਾ ਰਾਵਤ, ਡਾਇਰੈਕਟਰ ਰਿਸਰਚ ਪ੍ਰੋ. ਮੀਨਾਕਸ਼ੀ ਗੋਇਲ, ਕੰਟਰੋਲਰ ਆਫ ਇਗਜ਼ਾਮੀਨੇਸ਼ਨ ਪ੍ਰੋ. ਜਗਤ ਭੂਸ਼ਣ, ਸੀਐੱਮਓ ਡਾ. ਰੁਪਿੰਦਰ ਕੌਰ, ਡਾ. ਵਰਿੰਦਰ ਕੌਰ ਵਾਰਡਨ ਸਣੇ ਹੋਰਨਾਂ ਹੋਸਟਲਾਂ ਦੇ ਵਾਰਡਨ ਅਤੇ ਫੈਕਲਟੀ ਮੈਂਬਰ ਵੀ ਸ਼ਾਮਲ ਹੋਏ।