PU Elections: ਵੋਟਿੰਗ ਜਾਰੀ, ਚੰਡੀਗੜ੍ਹ ’ਚ ਮੀਂਹ ਕਾਰਨ ਯੂਨੀਵਰਸਿਟੀ 'ਚ ਐਂਟਰੀ ਦਾ ਸਮਾਂ ਵਧਾਇਆ
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਚੋਣਾਂ ਚੱਲ ਰਹੀਆਂ ਹਨ। ਭਾਵੇਂ ਮੀਂਹ ਵਿੱਚ ਵਿਦਿਆਰਥੀਟਾਂ ਦੇ ਹੌਂਸਲੇ ਬੁਲੰਦ ਹਨ, ਪਰ ਵੱਖ-ਵੱਖ ਰਾਜਨੀਤਿਕ ਗਰੁੱਪਾਂ ਦੇ ਆਗੂ ਭਾਗੀਦਾਰਾਂ ਨੂੰ ਸਮੇਂ ਸਿਰ ਪਹੁੰਚਣ ਲਈ ਅਪੀਲ ਕਰ ਰਹੇ ਸਨ। ਲਗਾਤਾਰ ਪੈ ਰਹੇ ਮੀਂਹ...
Advertisement
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਚੋਣਾਂ ਚੱਲ ਰਹੀਆਂ ਹਨ। ਭਾਵੇਂ ਮੀਂਹ ਵਿੱਚ ਵਿਦਿਆਰਥੀਟਾਂ ਦੇ ਹੌਂਸਲੇ ਬੁਲੰਦ ਹਨ, ਪਰ ਵੱਖ-ਵੱਖ ਰਾਜਨੀਤਿਕ ਗਰੁੱਪਾਂ ਦੇ ਆਗੂ ਭਾਗੀਦਾਰਾਂ ਨੂੰ ਸਮੇਂ ਸਿਰ ਪਹੁੰਚਣ ਲਈ ਅਪੀਲ ਕਰ ਰਹੇ ਸਨ। ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਅਧਿਕਾਰੀਆਂ ਨੇ ਸਾਰੇ ਵਿਭਾਗਾਂ ਵਿੱਚ ਦਾਖ਼ਲੇ ਦਾ ਸਮਾਂ ਸਵੇਰੇ 10:45 ਵਜੇ ਤੱਕ ਵਧਾ ਦਿੱਤਾ ਸੀ। ਇਹ ਫੈਸਲਾ ਉਦੋਂ ਆਇਆ, ਜਦੋਂ ਯੂਨੀਵਰਸਿਟੀ ਪੀਯੂਸੀਐਸਸੀ ਚੋਣਾਂ ਲਈ ਪੋਲਿੰਗ ਕਰ ਰਹੀ ਹੈ।
Advertisement
ਇਸ ਤੋਂ ਪਹਿਲਾਂ ਵਿਭਾਗੀ ਗੇਟ ਸਵੇਰੇ 9:30 ਵਜੇ ਬੰਦ ਹੋਣੇ ਸਨ। ਹਾਲਾਂਕਿ, ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੋਟਿੰਗ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਮੇਂ ਵਿੱਚ ਬਦਲਾਅ ਕੀਤੀ। ਤਾਜ਼ਾ ਹੁਕਮਾਂ ਅਨੁਸਾਰ, ‘‘ਸਵੇਰੇ 10:45 ਵਜੇ ਤੱਕ ਵਿਭਾਗ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ (ਵੋਟਰਾਂ) ਨੂੰ ਵੋਟ ਪਾਉਣ ਦੀ ਆਗਿਆ ਸੀ।’’
Advertisement
×