DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PU Elections: ਏਬੀਵੀਪੀ ਨੇ ਗੌਰਵਵੀਰ ਸੋਹਲ ਨੂੰ ਉਮੀਦਵਾਰ ਐਲਾਨਿਆ

ਐੱਸਓਪੀਯੂ ਨੇ ਅਰਦਾਸ ’ਤੇ ਪ੍ਰਧਾਨਗੀ ਲਈ ਰੱਖੀ ਟੇਕ
  • fb
  • twitter
  • whatsapp
  • whatsapp
featured-img featured-img
ਪੰਜਾਬ ਯੂਨੀਵਰਸਿਟੀ ਵਿੱਚ ਚੋਣ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ।
Advertisement
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਨੇ ਆਗਾਮੀ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਲਈ ਗੌਰਵਵੀਰ ਸੋਹਲ ਨੂੰ ਆਪਣਾ ਪ੍ਰਧਾਨਗੀ ਉਮੀਦਵਾਰ ਐਲਾਨਿਆ ਹੈ। ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ (UILS) ਦੇ ਸਕਾਲਰ ਸੋਹਲ ਨੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਦਾ ਵਾਅਦਾ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਨੇ ਪੀਯੂਐੱਸਸੀ ਚੋਣਾਂ ਦੇ ਇਤਿਹਾਸ ਵਿੱਚ ਕਦੇ ਵੀ ਪ੍ਰਧਾਨ ਦੀ ਸੀਟ ਨਹੀਂ ਜਿੱਤੀ ਹੈ। ਪਿਛਲੇ ਸਾਲ ਜਥੇਬੰਦੀ ਨੇ ਚਾਰਾਂ ਅਹੁਦਿਆਂ ’ਤੇ ਉਮੀਦਵਾਰ ਖੜ੍ਹੇ ਕਰਨ ਦੇ ਬਾਵਜੂਦ ਸਿਰਫ਼ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ ਸੀ।

Advertisement

ਪਾਰਟੀ ਨੇ ਉੱਤਰੀ ਅਤੇ ਦੱਖਣੀ ਕੈਂਪਸਾਂ ਵਿੱਚ ਹਰੇਕ ਅਕਾਦਮਿਕ ਅਤੇ ਪ੍ਰਸ਼ਾਸਕੀ ਇਮਾਰਤ ’ਤੇ ਛੱਤ ਵਾਲੇ ਸੋਲਰ ਪੈਨਲ ਲਗਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਆਧੁਨਿਕ ਸਿੰਥੈਟਿਕ ਅਥਲੈਟਿਕਸ ਟਰੈਕ, ਦੋਵਾਂ ਕੈਂਪਸਾਂ ਵਿੱਚ ਚੌਵੀ ਘੰਟੇ ਚੱਲਣ ਵਾਲੀਆਂ tuck ਦੁਕਾਨਾਂ ਅਤੇ ਕੰਟੀਨ ਸਹੂਲਤਾਂ, ਯੂਨੀਵਰਸਿਟੀ ਪੱਧਰ ’ਤੇ ਪਲੇਸਮੈਂਟ ਫੈਸਟੀਵਲ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਹਰ 100 ਮੀਟਰ ’ਤੇ ਐੱਸਓਐੱਸ ਪੈਨਿਕ ਬਟਨ ਲਗਾਉਣ ਦਾ ਵਾਅਦਾ ਕੀਤਾ ਹੈ।

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਨੇ ਯੂਨੀਵਰਸਿਟੀ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੀ ਵਿਦਿਆਰਥਣ ਅਰਦਾਸ ਕੌਰ ਨੂੰ ਸਿਖਰਲੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ। ਲਗਭਗ ਇੱਕ ਦਹਾਕੇ ਬਾਅਦ ਐੱਸਓਪੀਯੂ ਸਮੂਹ ਨੇ ਪ੍ਰਧਾਨ ਦੇ ਅਹੁਦੇ ’ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਯੂਨੀਵਰਸਿਟੀ ਵਿੱਚ ਇੱਕ ਮਹਿਲਾ ਪਾਰਟੀ ਦਾ ਚਿਹਰਾ ਹੋਵੇਗੀ। ਅਰਦਾਸ ਕੌਰ ਨੇ ਕਿਹਾ, ‘‘ਮੈਂ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਾਂਗੀ। ਮੈਂ ਲੰਬੇ ਸਮੇਂ ਤੋਂ ਸਮੂਹ ਨਾਲ ਜੁੜੀ ਹੋਈ ਹਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕਰਾਂਗੀ। ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।’’

Advertisement
×