ਪੀਯੂ ਵੱਲੋਂ ਪ੍ਰੀਖਿਆ ਫਾਰਮ ਜਮ੍ਹਾਂ ਕਰਨ ਦੀ ਸਮਾਂ-ਸਾਰਣੀ ਦਾ ਐਲਾਨ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 2025-2026 ਦੇ ਅਕਾਦਮਿਕ ਸੈਸ਼ਨਾਂ ਲਈ ਵੱਖ-ਵੱਖ ਅੰਡਰ-ਗ੍ਰੈਜੂਏਟ, ਪੋਸਟ-ਗ੍ਰੈਜੂਏਟ, ਪ੍ਰੋਫੈਸ਼ਨਲ, ਸਰਟੀਫਿਕੇਟ, ਡਿਪਲੋਮਾ ਅਤੇ ਐਡਵਾਂਸਡ ਡਿਪਲੋਮਾ ਕੋਰਸਾਂ ਲਈ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਨ ਦੀ ਸਮਾਂ-ਸਾਰਣੀ ਦਾ ਐਲਾਨ ਕੀਤਾ ਹੈ।
ਸਮੈਸਟਰ ਪ੍ਰਣਾਲੀ ਅਧੀਨ ਪਹਿਲੇ, ਤੀਜੇ, ਪੰਜਵੇਂ, ਸੱਤਵੇਂ ਅਤੇ ਨੌਵੇਂ ਸਮੈਸਟਰ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ (ਰੈਗੂਲਰ, ਪ੍ਰਾਈਵੇਟ ਅਤੇ ਰੀ-ਅਪੀਅਰ ਉਮੀਦਵਾਰਾਂ ਸਣੇ) 18 ਅਗਸਤ 2025 ਤੋਂ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ਰਾਹੀਂ ਆਪਣੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣਾ ਸ਼ੁਰੂ ਕਰ ਸਕਦੇ ਹਨ। ਬਿਨਾਂ ਲੇਟ ਫੀਸ ਤੋਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 17 ਸਤੰਬਰ 2025 ਹੈ। ਇਸ ਤੋਂ ਬਾਅਦ ਫਾਰਮ 24 ਸਤੰਬਰ ਤੱਕ 2710 ਰੁਪਏ ਦੀ ਲੇਟ ਫੀਸ ਨਾਲ, 6 ਅਕਤੂਬਰ ਤੱਕ 7930 ਰੁਪਏ ਨਾਲ, 14 ਅਕਤੂਬਰ ਤੱਕ 14,330 ਰੁਪਏ ਨਾਲ਼ ਅਤੇ 6 ਨਵੰਬਰ ਤੱਕ 27,360 ਰੁਪਏ ਲੇਟ ਫੀਸ ਨਾਲ ਫਾਰਮ ਜਮ੍ਹਾਂ ਕਰਵਾ ਸਕਣਗੇ। ਇਨ੍ਹਾਂ ਔਡ ਸਮੈਸਟਰਾਂ ਲਈ ਪ੍ਰੀਖਿਆਵਾਂ 14 ਨਵੰਬਰ 2025 ਨੂੰ ਸ਼ੁਰੂ ਹੋਣਗੀਆਂ।