ਚੰਡੀਗੜ੍ਹ ਤੋਂ ਹੰਡੇਸਰਾ ਲਈ ਪੀਆਰਟੀਸੀ ਦੀ ਬੱਸ ਦਾ ਸਮਾਂ ਬਦਲਿਆ
ਚੰਡੀਗੜ੍ਹ ਬੱਸ ਸਟੈਂਡ ਤੋਂ ਹੰਡੇਸਰਾ ਜਾਣ ਵਾਲੀ ਬੱਸ ਦਾ ਸਮਾਂ ਸ਼ਾਮ 4:35 ਵਜੇ ਹੋਣ ਕਾਰਨ ਲਾਲੜੂ ਦੇ ਹੰਡੇਸਰਾ ਖੇਤਰ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੀ ਮੰਗ ’ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਪੀਆਰਟੀਸੀ ਡਾਇਰੈਕਟਰ...
Advertisement
ਚੰਡੀਗੜ੍ਹ ਬੱਸ ਸਟੈਂਡ ਤੋਂ ਹੰਡੇਸਰਾ ਜਾਣ ਵਾਲੀ ਬੱਸ ਦਾ ਸਮਾਂ ਸ਼ਾਮ 4:35 ਵਜੇ ਹੋਣ ਕਾਰਨ ਲਾਲੜੂ ਦੇ ਹੰਡੇਸਰਾ ਖੇਤਰ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੀ ਮੰਗ ’ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਪੀਆਰਟੀਸੀ ਡਾਇਰੈਕਟਰ ਗੁਰਪ੍ਰੀਤ ਸਿੰਘ ਵਿਰਕ ਨੇ ਇਸ ਮੁੱਦੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਦਿਆਂ ਸਮਾਂ ਬਦਲ ਕੇ ਸ਼ਾਮ 4:55 ਕਰ ਦਿੱਤਾ ਹੈ। ਹੰਡੇਸਰਾ ਦੇ ਵਸਨੀਕਾਂ ਨੇ ਵਿਧਾਇਕ ਰੰਧਾਵਾ ਨਾਲ ਮੁਲਾਕਾਤ ਕਰ ਕੇ ਬੱਸ ਦਾ ਸਮਾਂ ਸ਼ਾਮ 5 ਵਜੇ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਚੰਡੀਗੜ੍ਹ ਵਿੱਚ ਕੰਮ ਕਰਦੇ ਹਨ ਤੇ ਆਉਣ ਤੇ ਜਾਣ ਵੇਲੇ ਉਨ੍ਹਾਂ ਨੂੰ ਬੱਸ ਨਾ ਮਿਲਣ ਕਾਰਨ ਪ੍ਰੇਸ਼ਾਨੀ ਹੁੰਦੀ ਹੈ। ਇਸ ਤੋਂ ਬਾਅਦ ਪੀਆਰਟੀਸੀ ਡਾਇਰੈਕਟਰ ਗੁਰਪ੍ਰੀਤ ਸਿੰਘ ਵਿਰਕ ਨੇ ਬੱਸ ਦਾ ਸਮਾਂ ਬਦਲ ਕੇ ਸ਼ਾਮ 4:55 ਵਜੇ ਕਰ ਦਿੱਤਾ ਹੈ।
Advertisement
Advertisement
×