ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਚਕੂਲਾ ਵਿੱਚ ਕਲਰਕਾਂ ਵੱਲੋਂ ਪੈਦਲ ਰੋਸ ਮਾਰਚ

ਪੱਤਰ ਪ੍ਰੇਰਕ ਪੰਚਕੂਲਾ, 12 ਜੁਲਾਈ ਪੰਚਕੂਲਾ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦੇ ਕਲਰਕਾਂ ਦੀ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਕਲਰਕਾਂ ਨੇ ਪੰਚਕੂਲਾਂ ਦੀਆਂ ਸੜਕਾਂ ’ਤੇ ਪੈਦਲ ਰੋਸ ਮਾਰਚ ਕੱਢਿਆ। ਸਾਰੇ ਕਲਰਕ ਸੈਕਟਰ-5 ਦੇ ਧਰਨਾ ਗਰਾਊਂਡ ਧਰਨੇ ਵਿੱਚ ਬੈਠੇ ਹਨ,...
ਪੰਚਕੂਲਾ ਵਿੱਚ ਰੋਸ ਮਾਰਚ ਕੱਢਦੇ ਹੋਏ ਕਲਰਕ। -ਫੋਟੋ: ਵਰਮਾ
Advertisement

ਪੱਤਰ ਪ੍ਰੇਰਕ

ਪੰਚਕੂਲਾ, 12 ਜੁਲਾਈ

Advertisement

ਪੰਚਕੂਲਾ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦੇ ਕਲਰਕਾਂ ਦੀ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਕਲਰਕਾਂ ਨੇ ਪੰਚਕੂਲਾਂ ਦੀਆਂ ਸੜਕਾਂ ’ਤੇ ਪੈਦਲ ਰੋਸ ਮਾਰਚ ਕੱਢਿਆ। ਸਾਰੇ ਕਲਰਕ ਸੈਕਟਰ-5 ਦੇ ਧਰਨਾ ਗਰਾਊਂਡ ਧਰਨੇ ਵਿੱਚ ਬੈਠੇ ਹਨ, ਜਿਸ ਕਾਰਨ ਡੀਸੀ ਦਫ਼ਤਰ, ਉਪ ਤਹਿਸੀਲਾਂ, ਮੁੱਖ ਤਹਿਸੀਲ ਦਫ਼ਤਰ ਪੰਚਕੂਲਾ ਦਾ ਕੰਮ ਪ੍ਰਭਾਵਿਤ ਹੋਇਆ। ਸਰਕਾਰੀ ਅਫ਼ਸਰਾਂ ਅਨੁਸਾਰ ਸਰਕਲ ਅਤੇ ਤਹਿਸੀਲ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਦੇ ਕੰਮਾਂ ਲਈ ਕਲਰਕਾਂ ਦੀ ਆਈਡੀ ਲੱਗਦੀ ਹੈ। ਕਲਕਰਾਂ ਦੀ ਹੜਤਾਲ ਕਾਰਨ ਸਾਰਾ ਕੰਮ ਠੱਪ ਹੋ ਗਿਆ ਹੈ। ਜ਼ਿਲ੍ਹੇ ਦੀਆਂ ਕਈ ਤਹਿਸੀਲਾਂ ਦੇ ਵਿੱਚ ਕਲਰਕਾਂ ਦੀ ਹੜਤਾਲ ਸੀ। ਕਲਰਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਕੁਮਾਰ ਅਤੇ ਜ਼ਿਲ੍ਹਾ ਕੋਰਡੀਨੇਟਰ ਹਰੀਓਮ ਨੇ ਦੱਸਿਆ ਕਿ ਸਰਕਾਰ ਕਲਰਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘੱਟੋ-ਘੱਟ 19,900 ਰੁਪਏ ਤਨਖ਼ਾਹ ’ਤੇ ਰੱਖਿਆ ਗਿਆ ਹੈ, ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਉਨ੍ਹਾਂ ਨੂੰ ਘੱੱਟੋ-ਘੱਟ ਤਨਖ਼ਾਹ 35,400 ਰੁਪਏ ਦੇਵੇ। ਲੋਕ ਡੀਸੀ ਅਤੇ ਐੱਸਡੀਐਮ ਦਫ਼ਤਰ ਅਤੇ ਸਰਲ ਕੇਂਦਰਾਂ ਵਿੱਚ ਵਿੱਚ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਹਨ।

Advertisement
Tags :
ਕਲਰਕਾਂਪੰਚਕੂਲਾਪੈਦਲਮਾਰਚਵੱਲੋਂਵਿੱਚ