ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖਰੜ ਦੇ ਝੁੰਗੀਆਂ ਰੋਡ ਦੀ ਉਸਾਰੀ ਲਈ ਮੁਜ਼ਾਹਰਾ

ਸ਼ਸ਼ੀ ਪਾਲ ਜੈਨ ਖਰੜ, 17 ਜੂਨ ਇੱਥੋਂ ਦੇ 200 ਫੁੱਟ ਝੁੰਗੀਆਂ ਰੋਡ ਦੇ ਪ੍ਰਵਾਨਿਤ ਮਾਸਟਰ ਪਲਾਨ 2010 ਅਨੁਸਾਰ ਬਣਾਉਣ ਦੀ ਮੰਗ ਲਈ ਵਿਰੋਧ ਪ੍ਰਦਰਸ਼ਨ ਦੌਰਾਨ ਸੈਕਟਰ-123, 124, 125 ਅਤੇ 124 ਤੇ 125 ਦੀਆਂ ਵੈੱਲਫੇਅਰ ਐਸੋਸੀਏਸਨਾਂ ਇਕੱਠੀਆਂ ਹੋਈਆਂ। ਉਨ੍ਹਾਂ ਕਿਹਾ ਕਿ...
Advertisement

ਸ਼ਸ਼ੀ ਪਾਲ ਜੈਨ

ਖਰੜ, 17 ਜੂਨ

Advertisement

ਇੱਥੋਂ ਦੇ 200 ਫੁੱਟ ਝੁੰਗੀਆਂ ਰੋਡ ਦੇ ਪ੍ਰਵਾਨਿਤ ਮਾਸਟਰ ਪਲਾਨ 2010 ਅਨੁਸਾਰ ਬਣਾਉਣ ਦੀ ਮੰਗ ਲਈ ਵਿਰੋਧ ਪ੍ਰਦਰਸ਼ਨ ਦੌਰਾਨ ਸੈਕਟਰ-123, 124, 125 ਅਤੇ 124 ਤੇ 125 ਦੀਆਂ ਵੈੱਲਫੇਅਰ ਐਸੋਸੀਏਸਨਾਂ ਇਕੱਠੀਆਂ ਹੋਈਆਂ। ਉਨ੍ਹਾਂ ਕਿਹਾ ਕਿ ਸੜਕ ਦੇ ਵਿਕਾਸ ਨੂੰ ਪੂਰਾ ਕੀਤਾ ਜਾਵੇ। ਇਹ ਸੈਕਟਰ ਪਹਿਲਾਂ ਹੀ ਵਿਕਸਤ ਹਨ ਜਿਨਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਢਾਂਚੇ ਸ਼ਾਮਲ ਹਨ ਪਰ ਇਸ ਖੇਤਰ ਨੂੰ ਕੋਈ ਸੰਪਰਕ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 200 ਫੁੱਟ ਝੁੰਗੀਆਂ ਤੋਂ ਹਰਲਾਲ ਪੁਰ ਸੜਕ ਦਾ ਜ਼ਿਕਰ ਮਾਸਟਰ ਪਲਾਨ 2010 ਵਿੱਚ ਪਹਿਲਾਂ ਹੀ ਕੀਤਾ ਗਿਆ ਹੈ ਪਰ ਗਮਾਡਾ ਅਜੇ ਵੀ ਇਨ੍ਹਾਂ ਸੈਕਟਰਾਂ ਵਿੱਚ 1800 ਏਕੜ ਦਾ ਨਵਾਂ ਰਿਹਾਇਸ਼ੀ ਖੇਤਰ ਪ੍ਰਾਪਤ ਕਰਨ ਜਾ ਰਿਹਾ ਹੈ ਨਾ ਕਿ ਪਹਿਲਾਂ 200 ਫੁੱਟ ਝੁੰਗੀਆਂ ਸੜਕ ਦੀ ਉਸਾਰੀ ਕਰ ਰਿਹਾ ਹੈ। ਉਨ੍ਹਾਂ ਇਸ ਮੁੱਦੇ ’ਤੇ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।

ਇਸ ਮੌਕੇ ਪੁੱਜੇ ‘ਆਪ’ ਦੇ ਜ਼ਿਲ੍ਹਾ ਉਪ ਪ੍ਰਧਾਨ ਵਪਾਰ ਵਿੰਗ ਮਨਬੀਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਏਡੀਸੀ ਗਮਾਡਾ ਤੇ ਸਬੰਧਤ ਅਧਿਕਾਰੀਆਂ ਕੋਲ ਚੁੱਕਣਗੇ।

Advertisement