ਰਾਸ਼ਟਰਪਤੀ ਵੱਲੋਂ ਐੱਨ ਐੱਸ ਐੱਸ ਯੂਨਿਟ ਦਾ ਸਨਮਾਨ
ਯੂਨਿਟ ਪੁਰਸਕਾਰ, ਪ੍ਰੋਗਰਾਮ ਅਧਿਕਾਰੀ ਪੁਰਸਕਾਰ ਤੇ ਵਾਲੰਟੀਅਰ ਪੁਰਸਕਾਰ ਮਿਲੇ
ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਅੱਜ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ‘ਮੇਰਾ ਭਾਰਤ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ’ ਦਿੱਤੇ ਗਏ। ਇਸ ਦੌਰਾਨ ਰਾਸ਼ਟਰਪਤੀ ਨੇ ਚੰਡੀਗੜ੍ਹ ਐੱਨ ਐੱਸ ਐੱਸ ਨੂੰ ਐੱਨ ਐੱਸ ਐੱਸ ਯੂਨਿਟ ਪੁਰਸਕਾਰ, ਐੱਨ ਐੱਸ ਐੱਸ ਪ੍ਰੋਗਰਾਮ ਅਧਿਕਾਰੀ ਪੁਰਸਕਾਰ ਅਤੇ ਦੋ ਐੱਨ ਐੱਸ ਐੱਸ ਵਾਲੰਟੀਅਰ ਪੁਰਸਕਾਰ ਨਾਲ ਸਨਮਾਨਿਆ। ਇਸ ਮੌਕੇ ਐੱਨਐੱਸਐੱਸ ਯੂਨਿਟ ਪੁਰਸਕਾਰ ਅਤੇ ਪ੍ਰੋਗਰਾਮ ਅਧਿਕਾਰੀ ਪੁਰਸਕਾਰ ਪ੍ਰਿੰਸੀਪਲ ਰਾਏ ਵੀਰਇੰਦਰ ਕੌਰ ਅਤੇ ਪ੍ਰੋਗਰਾਮ ਅਧਿਕਾਰੀ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਹੈ। ਯੂਨਿਟ ਪੁਰਸਕਾਰ ਲਈ 2 ਲੱਖ ਰੁਪਏ ਅਤੇ ਪ੍ਰੋਗਰਾਮ ਅਧਿਕਾਰੀ ਨੂੰ 1.50 ਲੱਖ ਰੁਪਏ ਦੇ ਨਾਲ ਸਰਟੀਫਿਕੇਟ ਦਿੱਤੇ ਗਏ ਹਨ। ਐੱਨਐੱਸਐੱਸ ਵਾਲੰਟੀਅਰ ਉੱਜਵਲ ਯੂਆਈਐਲਐਸ ਪੰਜਾਬ ਯੂਨੀਵਰਸਿਟੀ ਅਤੇ ਡੀਏਵੀ ਦੇ ਪਾਰੁਲ ਠਾਕੁਰ ਨੇ 1 ਲੱਖ ਰੁਪਏ, ਚਾਂਦੀ ਦਾ ਤਗਮਾ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ। ਚੰਡੀਗੜ੍ਹ ਦੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਡਾਇਰੈਕਟਰ ਉੱਚ ਸਿੱਖਿਆ ਰੁਬਿੰਦਰਜੀਤ ਸਿੰਘ ਬਰਾੜ ਅਤੇ ਡਾਇਰੈਕਟਰ ਸਕੂਲ ਸਿੱਖਿਆ ਐਚ.ਐਸ. ਬਰਾੜ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ।