‘ਪ੍ਰਯਾਸ’ ਵੱਲੋਂ ਤੀਜ ਨੂੰ ਸਮਰਪਿਤ ਸਮਾਗਮ
ਹਰਿਆਣਾ ਬਾਲ ਵਿਕਾਸ ਪਰਿਸ਼ਦ ਦੀ ਚੇਅਰਪਰਸਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਕਿ ਤੀਜ ਸਾਉਣ ਮਹੀਨੇ ਦੀ ਸ਼ੁਰੂਆਤ ਕਰਦਾ ਹੈ ਤੇ ਇਹ ਭਗਵਾਨ ਸ਼ਿਵ-ਪਾਰਵਤੀ ਦੀ ਅਟੁੱਟ ਭਗਤੀ ਦਾ ਤਿਉਹਾਰ ਹੈ। ਉਹ ਬਰਾੜਾ ਦੇ ਇਕ...
Advertisement
ਹਰਿਆਣਾ ਬਾਲ ਵਿਕਾਸ ਪਰਿਸ਼ਦ ਦੀ ਚੇਅਰਪਰਸਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਕਿ ਤੀਜ ਸਾਉਣ ਮਹੀਨੇ ਦੀ ਸ਼ੁਰੂਆਤ ਕਰਦਾ ਹੈ ਤੇ ਇਹ ਭਗਵਾਨ ਸ਼ਿਵ-ਪਾਰਵਤੀ ਦੀ ਅਟੁੱਟ ਭਗਤੀ ਦਾ ਤਿਉਹਾਰ ਹੈ। ਉਹ ਬਰਾੜਾ ਦੇ ਇਕ ਰੇਸਤਰਾਂ ਵਿਚ ‘ਪ੍ਰਯਾਸ’ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ‘ਹਰਿਆਲੀ ਤੀਜ ਮਹਾਉਤਸਵ’ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮਹਿਲਾਵਾਂ ਨੇ ਰੈਂਪ ਵਾਕ, ਤੀਜ ਝੂਲਾ ਤੇ ਹਰਿਆਣਵੀ ਪਹਿਰਾਵਿਆਂ ਵਿੱਚ ਨਾਚ-ਗੀਤ ਪੇਸ਼ ਕੀਤੇ। ਇਸ ਦੌਰਾਨ ‘ਤੀਜ ਕੁਈਨ’ ਤੇ ਹੋਰ ਖਿਤਾਬਾਂ ਨਾਲ ਮਹਿਲਾਵਾਂ ਦਾ ਸਨਮਾਨ ਵੀ ਕੀਤਾ ਗਿਆ। ਸ੍ਰੀਮਤੀ ਸੈਣੀ ਨੇ ਇਸ ਮੌਕੇ ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਨੀਤਾ ਖੇੜਾ, ਰਜਨੀ ਵਰਮਾ, ਬੰਤੋ ਕਟਾਰੀਆ, ਵਿਸ਼ਾਲ ਸਿੰਗਲਾ, ਸੁਨੀਲ ਜੈਨ, ਬੀਨੂ ਗਰਗ, ਮਨਦੀਪ ਰਾਣਾ ਆਦਿ ਹਾਜ਼ਰ ਸਨ।
Advertisement
Advertisement
×