ਮੁਕੇਰੀਆਂ: ਉੱਪ ਮੰਡਲ ਦਾਤਾਰਪੁਰ ਇੰਜਨੀਅਰ ਰਾਮ ਲਾਲ ਨੇ ਦੱਸਿਆ ਕਿ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਲਾਈਨ ਨਾਲ ਲੱਗਦੇ ਦਰੱਖਤਾਂ ਦੀ ਕਟਾਈ ਲਈ 66 ਕੇ ਵੀ ਤਲਵਾੜਾ ਤੋਂ ਚੱਲਦੇ ਕਮਾਹੀ ਦੇਵੀ ਫੀਡਰ ਦੀ ਬਿਜਲੀ ਸਪਲਾਈ ਭਲਕੇ 19 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਇਸ ਫੀਡਰ ਤੋਂ ਚੱਲਦੇ ਪਿੰਡ ਬਹਿਮਾਵਾ, ਬਹਿਲੱਖਣ, ਨੁਸ਼ਹਿਰਾ, ਬਾੜੀ, ਬਹਿਰੰਗਾ, ਕਮਾਹੀ ਦੇਵੀ ਤੇ ਬਹਿ ਫੱਤੋ ਦੀਸਪਲਾਈ ਪ੍ਰਭਾਵਿਤ ਹੋਵੇਗੀ। - ਪੱਤਰ ਪ੍ਰੇਰਕ