ਨਿਕਾਸੀ ਨਾ ਹੋਣ ਕਾਰਨ ਟੋਭੇ ਦਾ ਪਾਣੀ ਸਕੂਲ ’ਚ ਦਾਖਲ
ਨੇੜਲੇ ਪਿੰਡ ਨੰਗਲ ਸਲੇਮਪੁਰ ਵਿੱਚ ਪਾਣੀ ਦੇ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਇਸਲਾਮੀ ਸਕੂਲ ਦੇ ਅਹਾਤੇ ਵਿੱਚ ਟੋਭੇ ਦਾ ਗੰਦਾ ਪਾਣੀ ਭਰ ਗਿਆ ਹੈ। ਇਸਲਾਮੀ ਸਕੂਲ ਵਿੱਚ ਭਰੇ ਹੋਏ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਮਸਜਿਦ ਅਤੇ ਇਸਲਾਮੀ ਸਕੂਲ...
Advertisement
ਨੇੜਲੇ ਪਿੰਡ ਨੰਗਲ ਸਲੇਮਪੁਰ ਵਿੱਚ ਪਾਣੀ ਦੇ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਇਸਲਾਮੀ ਸਕੂਲ ਦੇ ਅਹਾਤੇ ਵਿੱਚ ਟੋਭੇ ਦਾ ਗੰਦਾ ਪਾਣੀ ਭਰ ਗਿਆ ਹੈ। ਇਸਲਾਮੀ ਸਕੂਲ ਵਿੱਚ ਭਰੇ ਹੋਏ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਮਸਜਿਦ ਅਤੇ ਇਸਲਾਮੀ ਸਕੂਲ ਦੇ ਮੁੱਖ ਪ੍ਰਬੰਧਕ ਅਲੀ ਮੁਹੰਮਦ ਨੇ ਦੱਸਿਆ ਕਿ ਬੀਤੇ ਦਿਨੀ ਇਲਾਕੇ ਵਿੱਚ ਹੋਈ ਭਾਰੀ ਬਰਸਾਤ ਕਾਰਨ ਅਤੇ ਪਿੰਡ ਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਟੋਭੇ ਦਾ ਗੰਦਾ ਪਾਣੀ ਸਕੂਲ ਦੇ ਅਹਾਤੇ ਵਿੱਚ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸਲਾਮੀ ਸਕੂਲ ਵਿੱਚ 35 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਇਹ ਗੰਦਾ ਪਾਣੀ ਬੱਚਿਆਂ ਦੇ ਪੀਣ ਲਈ ਲਗਾਏ ਗਏ ਸਬਮਰਸੀਬਲ ਪੰਪ ਵਿੱਚ ਵੀ ਭਰ ਗਿਆ ਹੈ, ਜਿਸ ਕਾਰਨ ਸਬਮਰਸੀਬਲ ਪੰਪ ਵਿੱਚੋਂ ਹੁਣ ਗੰਦਾ ਪਾਣੀ ਆ ਰਿਹਾ ਹੈ। ਉਨ੍ਹਾਂ ਪ੍ਰਸਾਸਨਿਕ ਅਧਿਕਾਰੀਆਂ ਤੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
Advertisement
Advertisement
×