DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਦਸੇ ’ਚ ਫੌਤ ਹੋਏ ਨੌਜਵਾਨਾਂ ਦੇ ਕੇਸ ਦਾ ਚਲਾਨ ਪੇਸ਼ ਨਾ ਕਰਨ ਵਿਰੁੱਧ ਥਾਣੇ ਦਾ ਘਿਰਾਓ 23 ਨੂੰ

ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਬੂਟਾਸਿੰਘ ਵਾਲਾ ਨੇੜੇ ਢਾਈ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਦਾ ਬਨੂੜ ਪੁਲੀਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪਰਿਵਾਰਾਂ ਅਤੇ ਭਰਾਤਰੀ...
  • fb
  • twitter
  • whatsapp
  • whatsapp
Advertisement

ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਬੂਟਾਸਿੰਘ ਵਾਲਾ ਨੇੜੇ ਢਾਈ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਦਾ ਬਨੂੜ ਪੁਲੀਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪਰਿਵਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੇ 23 ਸਤੰਬਰ ਨੂੰ ਬਨੂੜ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

ਬਨੂੜ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਮ੍ਰਿਤਕ ਗਗਨਦੀਪ ਪਿੰਡ ਚੰਗੇਰਾ ਦੇ ਪਿਤਾ ਰਘਬੀਰ ਸਿੰਘ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਅੰਬੇਦਕਰ ਸਭਾ ਦੇ ਆਗੂ ਜਗਤਾਰ ਸਿੰਘ ਬਨੂੜ, ਹਰਵਿੰਦਰ ਸਿੰਘ ਮਨੌਲੀ, ਤਰਸੇਮ ਸਿੰਘ, ਜਤਿੰਦਰ ਸਿੰਘ, ਰੂਪ ਚੰਦ, ਗਰਜੰਟ ਸਿੰਘ, ਮੋਹਨ ਸਿੰਘ ਸੋਢੀ ਆਦਿ ਨੇ ਦੱਸਿਆ ਕਿ ਜੇ 23 ਸਤੰਬਰ ਤੋਂ ਪਹਿਲਾਂ ਚਲਾਨ ਪੇਸ਼ ਨਾ ਕੀਤਾ ਗਿਆ, ਉਹ 23 ਸਤੰਬਰ ਨੂੰ ਬਨੂੜ ਥਾਣੇ ਦਾ ਘਿਰਾਓ ਕਰਨਗੇ। ਥਾਣਾ ਬਨੂੜ ਦੇ ਐੱਸ ਐੱਸ ਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ। ਉਨ੍ਹਾਂ ਕਿਹਾ ਕਿ ਸਬੰਧਤ ਕੇਸ ਦਾ ਚਲਾਨ ਪੜਤਾਲ ਲਈ ਡੀਏ ਲੀਗਲ ਕੋਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਲਾਨ ਪਾਸ ਹੋਣ ਉਪਰੰਤ ਅਦਾਲਤ ਵਿਚ ਪੇਸ਼ ਕਰ ਦਿੱਤਾ ਜਾਵੇਗਾ।

Advertisement

Advertisement
×