ਪੁਲੀਸ ਵੱਲੋਂ ਬੱਚੇ ਨੂੰ ਪੋਟਾਸ਼ ਵੇਚਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਇੱਥੋਂ ਦੇ ਦੜੂਆ ਵਿਖੇ ਪੋਟਾਸ਼ ਦੇ ਪਟਾਕੇ ਚਲਾਉਂਦੇ ਹੋਏ ਅੱਗ ਨਾਲ ਝੁਲਸਣ ਕਰਕੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਪੋਟਾਸ਼ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਮ੍ਰਿਤਕ...
Advertisement
ਇੱਥੋਂ ਦੇ ਦੜੂਆ ਵਿਖੇ ਪੋਟਾਸ਼ ਦੇ ਪਟਾਕੇ ਚਲਾਉਂਦੇ ਹੋਏ ਅੱਗ ਨਾਲ ਝੁਲਸਣ ਕਰਕੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਪੋਟਾਸ਼ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਮ੍ਰਿਤਕ ਮਾਰੂਤੀ ਦੇ ਪਿਤਾ ਲਖਨਾ ਸ਼ਾਹ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕਿਸੇ ਵਿਅਕਤੀ ਵੱਲੋਂ ਉਸ ਦੇ ਲੜਕੇ ਨੂੰ ਪੋਟਾਸ਼ ਵੇਚੀ ਗਈ, ਜਿਸ ਦੇ ਪਟਾਕੇ ਚਲਾਉਂਦਿਆਂ ਉਸ ਦਾ ਲੜਕਾ ਅਤੇ ਇਕ ਹੋਰ ਲੜਕਾ ਅੱਗ ਵਿੱਚ ਝੁਲਸ ਗਿਆ ਹੈ। ਇਸ ਦੌਰਾਨ ਉਸ ਦੇ ਲੜਕੇ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਸ਼ਹਿਰ ਵਿੱਚ ਪੋਟਾਸ਼ ਵੇਚਣ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×