ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੰਜੌਰ ਦਾ ਮੈਂਗੋ ਮੇਲਾ ਰਿਕਾਰਡ ਤੋੜ ਭੀੜ ਤੇ ਅੰਬਾਂ ਦੀ ਵਿਕਰੀ ਨਾਲ ਸਮਾਪਤ

ਮੰਤਰੀ ਵੱਲੋਂ ਅੰਬ ਉਤਪਾਦਕਾਂ ਦਾ ਸਨਮਾਨ
Advertisement

ਪੀ.ਪੀ. ਵਰਮਾ

ਪੰਚਕੂਲਾ, 6 ਜੁਲਾਈ

Advertisement

ਅੱਜ ਪਿੰਜੌਰ ਦੇ 32ਵੇਂ ਅੰਬ ਮੇਲੇ ਦੇ ਸਮਾਪਤੀ ਸਮਾਗਮ ਮੌਕੇ ’ਤੇ ਮੁੱਖ ਮਹਿਮਾਨ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਆਰਤੀ ਸਿੰਘ ਰਾਓ ਪਹੁੰਚੇ ਅਤੇ ਅੰਬ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਇਸ ਵਾਰ ਤਿੰਨ ਦਿਨਾਂ 32ਵੇਂ ਅੰਬ ਮੇਲੇ ਵਿੱਚ 2.5 ਲੱਖ ਸੈਲਾਨੀਆਂ ਦੀ ਰਿਕਾਰਡ ਤੋੜ ਭੀੜ ਪਹੁੰਚੀ ਅਤੇ ਪਹਿਲੀ ਵਾਰ ਅੰਬ ਉਤਪਾਦਕਾਂ ਨੇ ਅੰਬ ਪ੍ਰਸ਼ੰਸਕਾਂ ਲਈ ਲਗਾਏ ਗਏ ਵਿਕਰੀ ਸਟਾਲ ’ਤੇ 25 ਲੱਖ ਰੁਪਏ ਦੇ ਅੰਬ ਵੇਚੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਅੰਬ ਮੇਲੇ ਦੇ ਦਿਨਾਂ ਦੀ ਗਿਣਤੀ ਵਧਾਉਣ ਅਤੇ ਲੁਪਤ ਹੋ ਰਹੀ ਅੰਬ ਪ੍ਰਜਾਤੀ ਨੂੰ ਬਚਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਬਣਾਉਣ ਦੀ ਮੰਗ ਕਰਨਗੇ। ਮੇਲੇ ਦੌਰਾਨ ਮੰਤਰੀ ਨੇ ਅੰਬ ਉਤਪਾਦਕਾਂ ਨੂੰ ਸਨਮਾਨਿਤ ਕੀਤਾ। 32ਵੇਂ ਅੰਬ ਮੇਲੇ ਵਿੱਚ, ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਨੇ ਕਿਹਾ ਕਿ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਦੀ ਅਗਵਾਈ ਹੇਠ ਸੈਰ-ਸਪਾਟਾ ਵਿਭਾਗ ਨੇ ਉਨ੍ਹਾਂ ਦੇ ਹਲਕੇ ਵਿੱਚ ਅਜਿਹਾ ਸ਼ਾਨਦਾਰ ਸਮਾਗਮ ਕਰਵਾਇਆ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।

Advertisement