ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੀਜੀਆਈ ਜਲਦੀ ਸ਼ੁਰੂ ਕਰੇਗਾ ਮੋਬਾਈਲ ਐਪ

ਵਿਵੇਕ ਸ਼ਰਮਾ ਚੰਡੀਗੜ੍ਹ, 17 ਜੂਨ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਦਾਰੇ ਵੱਲੋਂ ਜਲਦੀ ਹੀ ਮਰੀਜ਼ਾਂ ਨੂੰ ਵਧੀਆ ਸਹੂਲਤ ਦੇਣ ਲਈ ਮੋਬਾਈਲ ਐੱਪ ਲਾਂਚ ਕੀਤੀ ਜਾਵੇਗੀ। ਇਹ ਮੋਬਾਈਲ ਐੱਪ ਮਰੀਜ਼ਾਂ ਨੂੰ ਇਲਾਜ ਪ੍ਰਕਿਰਿਆ ਸਮਝਣ ਤੋਂ ਲੈ ਕੇ ਸਹੀ ਕਾਊਂਟਰ ਤੱਕ...
Advertisement

ਵਿਵੇਕ ਸ਼ਰਮਾ

ਚੰਡੀਗੜ੍ਹ, 17 ਜੂਨ

Advertisement

ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਦਾਰੇ ਵੱਲੋਂ ਜਲਦੀ ਹੀ ਮਰੀਜ਼ਾਂ ਨੂੰ ਵਧੀਆ ਸਹੂਲਤ ਦੇਣ ਲਈ ਮੋਬਾਈਲ ਐੱਪ ਲਾਂਚ ਕੀਤੀ ਜਾਵੇਗੀ। ਇਹ ਮੋਬਾਈਲ ਐੱਪ ਮਰੀਜ਼ਾਂ ਨੂੰ ਇਲਾਜ ਪ੍ਰਕਿਰਿਆ ਸਮਝਣ ਤੋਂ ਲੈ ਕੇ ਸਹੀ ਕਾਊਂਟਰ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸੀ-ਡੈੱਕ ਨੋਇਡਾ ਦੇ ਸਹਿਯੋਗ ਨਾਲ ਇਹ ਮੋਬਾਈਲ ਐੱਪ ਤਿਆਰ ਕੀਤੀ ਜਾ ਰਹੀ ਹੈ, ਜੋ ਸਾਲ ਦੇ ਆਖੀਰ ਤੱਕ ਤਿਆਰ ਕੀਤੀ ਜਾਵੇਗੀ। ਇਸ ਐਪ ਨੂੰ ਰੀਅਲਟਾਈਮ ਇਨਡੋਰ ਮੈਪਿੰਗ, ਕਿਊ ਆਰ ਕੋਡ ਆਧਾਰਤ ਮਰੀਜ਼ ਦੀ ਪਛਾਣ ਪ੍ਰਣਾਲੀ ਤੇ ਭੀੜ ਤੋਂ ਰਾਹਤ ਪ੍ਰਦਾਨ ਕਰਨ ਲਈ ਕਈ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਜੀਆਈ ਵਿੱਚ ਪਹਿਲਾਂ ਹੀ ਵਧੇਰੇ ਜਾਣਕਾਰੀ ਲੋਕਾਂ ਨੂੰ ਆਨਲਾਈਨ ਮੁਹੱਈਆ ਕਰਵਾਈ ਜਾ ਰਹੀ ਹੈ ਜਦੋਂਕਿ ਹੁਣ ਮੋਬਾਈਲ ਐੱਪ ਦੇ ਨਾਲ ਪੀਜੀਆਈ ਦੀ ਸਾਰੀ ਸੂਚਨਾ ਨੂੰ ਡਿਜੀਟਲ ਕਰ ਦਿੱਤਾ ਜਾਵੇਗਾ। ਡਾ. ਵਿਵੇਕ ਨੇ ਕਿਹਾ ਕਿ ਪੀਜੀਆਈ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਵੀ ਸਖ਼ਤ ਕੀਤਾ ਜਾ ਰਿਹਾ ਹੈ। ਹੁਣ ਪੀਜੀਆਈ ਵਿੱਚ 300 ਸਾਬਕਾ ਸੈਨਿਕਾਂ ਨੂੰ ਸੁਰੱਖਿਆ ਵਿੱਚ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਦੀ ਭਰਤੀ ਅਗਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀਜੀਆਈ ਵੱਲੋਂ ਲੋਕਾਂ ਨੂੰ ਸਸਤੀ ਦਵਾਈ ਮੁਹੱਈਆ ਕਰਵਾਉਣ ਲਈ ਨੌਂ ਅੰਮ੍ਰਿਤ ਸਟੋਰ ਚਲਾਏ ਜਾ ਰਹੇ ਹਨ, ਪਰ ਜਲਦ ਹੀ ਐਮਰਜੈਂਸੀ ਦੇ ਨਜ਼ਦੀਕ ਇਕ ਨਵਾਂ ਅੰਮ੍ਰਿਤ ਸਟੋਰ ਖੋਲ੍ਹਿਆ ਜਾਵੇਗਾ। ਇਸ ਨਾਲ ਆਯੂਸ਼ਮਾਨ ਭਾਰਤ ਤੇ ਪੀਐੱਮਜੇਵਾਈ ਦਾ ਲਾਭ ਲੈਣ ਵਾਲਿਆਂ ਨੂੰ ਸਸਤੀ ਦਵਾਈਆਂ ਨਜ਼ਦੀਕ ਤੋਂ ਮਿਲ ਸਕਣਗੀਆਂ।

Advertisement