ਪੀਜੀਆਈ ਵੱਲੋਂ ਗਰਾਂਟ ਸੈੱਲ ਦੇ ਸਟਾਫ਼ ਖਿਲਾਫ਼ ਕਾਰਵਾਈ
ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਦੇ ਪ੍ਰਾਈਵੇਟ ਗਰਾਂਟ ਸੈੱਲ ਵਿੱਚ ਹੋਏ ਲੱਖਾਂ ਰੁਪਇਆਂ ਦੀਆਂ ਗਰਾਂਟਾਂ ਦੇ ਕਥਿਤ ਘੁਟਾਲੇ ਵਿੱਚ ਕਾਰਵਾਈ ਕਰਦਿਆਂ ਪ੍ਰਬੰਧਨ ਨੇ ਸਬੰਧਤ ਸਟਾਫ਼ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਕਾਇਦਾ ਚਾਰਜਸ਼ੀਟ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਬਰਖਾਸਤ...
Advertisement
ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਦੇ ਪ੍ਰਾਈਵੇਟ ਗਰਾਂਟ ਸੈੱਲ ਵਿੱਚ ਹੋਏ ਲੱਖਾਂ ਰੁਪਇਆਂ ਦੀਆਂ ਗਰਾਂਟਾਂ ਦੇ ਕਥਿਤ ਘੁਟਾਲੇ ਵਿੱਚ ਕਾਰਵਾਈ ਕਰਦਿਆਂ ਪ੍ਰਬੰਧਨ ਨੇ ਸਬੰਧਤ ਸਟਾਫ਼ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਕਾਇਦਾ ਚਾਰਜਸ਼ੀਟ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਬਰਖਾਸਤ ਕੀਤੇ ਕਰਮਚਾਰੀਆਂ ਜਾਂ ਅਧਿਕਾਰੀਆਂ ਦੇ ਨਾਮ ਨਸ਼ਰ ਕਰਨ ਤੋਂ ਪ੍ਰਬੰਧਨ ਨੇ ਇਨਕਾਰ ਕੀਤਾ ਹੈ ਕਿਉਂਕਿ ਅਜਿਹਾ ਕਰਨ ਨਾਲ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਹ ਜਾਣਕਾਰੀ ਪੀਜੀਆਈ ਪ੍ਰਸ਼ਾਸਨ ਵੱਲੋਂ ਪੀ.ਜੀ.ਆਈ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੂੰ ਆਰ.ਟੀ.ਆਈ. ਐਕਟ ਤਹਿਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੀ.ਜੀ.ਆਈ. ਦੇ ਪ੍ਰਾਈਵੇਟ ਗਰਾਂਟ ਸੈੱਲ ਵਿੱਚ 1 ਕਰੋੜ 14 ਲੱਖ ਰੁਪਏ ਦੇ ਫੰਡਾਂ ਵਿੱਚ ਕਥਿਤ ਘਪਲੇ ਦਾ ਪਰਦਾਫਾਸ਼ ਹੋਣ ਉਪਰੰਤ ਉਕਤ ਕਾਰਵਾਈ ਕੀਤੀ ਜਾ ਰਹੀ ਹੈੈ।
Advertisement
Advertisement
×