ਜੇਈ ਕੌਂਸਲ ਪਾਵਰ ਜੂਨੀਅਰ ਇੰਜਨੀਅਰਜ਼ ਵੱਲੋਂ ਪ੍ਰਦਰਸ਼ਨ
ਜੇਈ ਕੌਂਸਲ ਪਾਵਰ ਜੂਨੀਅਰ ਇੰਜਨੀਅਰਜ਼ ਰੂਪਨਗਰ ਵੱਲੋਂ ਪੀਐੱਸਪੀਸੀਐੱਲ ਸਰਕਲ ਰੂਪਨਗਰ ਦੇ ਦਫ਼ਤਰ ਸਾਹਮਣੇ ਲਗਪਗ ਦੋ ਘੰਟੇ ਰੋਸ ਰੈਲੀ ਕਰ ਕੇ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਜੇਈ ਕੌਂਸਲ ਦੇ ਜ਼ੋਨਲ ਪ੍ਰਧਾਨ ਇੰਜਨੀਅਰ ਕੁਲਵਿੰਦਰ ਸਿੰਘ ਝੱਜ, ਸਰਕਲ ਸਕੱਤਰ ਹਰਜੀਤ ਸਿੰਘ, ਬਿਕਰਮ ਚੰਦ ਸੈਣੀ, ਅਸ਼ਵਨੀ ਪਾਲੀਆ, ਜਸਵੀਰ ਸਿੰਘ, ਪਵਨ ਕੁਮਾਰ ਆਦਿ ਨੇ ਕਿਹਾ ਕਿ ਜੂਨੀਅਰ ਇੰਜਨੀਅਰਾਂ ਨੂੰ ਸਟਾਫ ਦੀ ਘਾਟ ਤੇ ਹੋਰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਹੋਰ ਮੰਗਾਂ ਤੋਂ ਇਲਾਵਾ ਜੂਨੀਅਰ ਇੰਜਨੀਅਰਾਂ ਨੂੰ ਬੇਲੋੜੇ ਦਬਾਅ ਕਾਰਨ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਜਥੇਬੰਦੀ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 19 ਅਗਸਤ ਨੂੰ ਮੁੱਖ ਇੰਜਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਵਿੱਚ, 21 ਨੂੰ ਮੁੱਖ ਇੰਜਨੀਅਰ ਪੱਛਮ ਜ਼ੋਨ ਬਠਿੰਡਾ, 26 ਨੂੰ ਮੁੱਖ ਇੰਜਨੀਅਰ ਉੱਤਰੀ ਜ਼ੋਨ ਜਲੰਧਰ, 28 ਨੂੰ ਮੁੱਖ ਇੰਜਨੀਅਰ ਸਾਊਥ ਜ਼ੋਨ ਪਟਿਆਲਾ ਤੇ 2 ਸਤੰਬਰ ਨੂੰ ਮੁੱਖ ਇੰਜਨੀਅਰ ਕੇਂਦਰੀ ਜ਼ੋਨ ਲੁਧਿਆਣਾ ਦੇ ਦਫ਼ਤਰਾਂ ਸਾਹਮਣੇ ਦੁਪਹਿਰ 12.30 ਤੋਂ 2.30 ਵਜੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਤੇ ਸਰਕਲ ਕਮੇਟੀ ਵੱਲੋਂ ਮੁੱਖ ਇੰਜਨੀਅਰ ਪਾਵਰਕੌਮ ਰੂਪਨਗਰ ਮੋਹਿਤ ਸੂਦ ਨੂੰ ਮੰਗ ਪੱਤਰ ਵੀ ਦਿੱਤਾ ਗਿਆ।