ਤੇਂਦੂਏ ਦਿਖਾਈ ਦੇਣ ਕਾਰਨ ਲੋਕ ਡਰੇ
ਮੋਰਨੀ ਦੇ ਟਿੱਕਰਟਾਲ ਵਿੱਚ ਤੇਂਦੂਆ ਦਿਖਾਈ ਦੇਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਇਹ ਤੇਂਦੂਆ ਪਹਾੜੀ ’ਤੇ ਚੜ੍ਹ ਰਿਹਾ ਸੀ ਜਿਸ ਸਮੇਂ ਲੋਕਾਂ ਨੇ ਇਸ ਦੀ ਵੀਡਿਓ ਬਣਾਈ। ਤੇਂਦੂਏ ਹਰ ਰੋਜ਼ ਕਿਸੇ ਨਾ ਕਿਸੇ ਜਾਨਵਰ ਦਾ ਸ਼ਿਕਾਰ...
Advertisement
ਮੋਰਨੀ ਦੇ ਟਿੱਕਰਟਾਲ ਵਿੱਚ ਤੇਂਦੂਆ ਦਿਖਾਈ ਦੇਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਇਹ ਤੇਂਦੂਆ ਪਹਾੜੀ ’ਤੇ ਚੜ੍ਹ ਰਿਹਾ ਸੀ ਜਿਸ ਸਮੇਂ ਲੋਕਾਂ ਨੇ ਇਸ ਦੀ ਵੀਡਿਓ ਬਣਾਈ। ਤੇਂਦੂਏ ਹਰ ਰੋਜ਼ ਕਿਸੇ ਨਾ ਕਿਸੇ ਜਾਨਵਰ ਦਾ ਸ਼ਿਕਾਰ ਕਰ ਰਹੇ ਹਨ। ਬੀਤੀ ਰਾਤ ਟਿੱਕਰਤਾਲ ਦੇ ਪਿੰਡ ਵਿੱਚ ਤੇਂਦੂਏ ਨੇ ਕਈ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਟਿੱਕਰਤਾਲ ਇਲਾਕੇ ਵਿੱਚ ਤਿੰਨ ਤੋਂ ਚਾਰ ਤੇਂਦੂਏ ਸਰਗਰਮ ਹਨ, ਜੋ ਹਰ ਰੋਜ਼ ਪਾਲਤੂ ਜਾਨਵਰਾਂ ’ਤੇ ਹਮਲਾ ਕਰ ਰਹੇ ਹਨ। ਇਹ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਜੰਗਲਾਂ ਵਿੱਚ ਘਾਹ ਲੈਣ ਗਏ ਲੋਕਾਂ ਨੇ ਇਹ ਤੇਂਦੂਏ ਦੇਖੇ ਹਨ ਅਤੇ ਲੋਕਾਂ ਨੂੰ ਭੱਜ ਕੇ ਜਾਨ ਬਚਾਉਣੀ ਪਈ ਹੈ।
Advertisement
Advertisement
×