ਅਦਾਲਤੀ ਪੇਸ਼ੀਆਂ ਮੌਕੇ ਲੋਕਾਂ ਦੀ ਖ਼ੁੁਆਰੀ ਬੰਦ ਹੋਵੇ: ਮੱਛਲੀ ਕਲਾਂ
ਖੇਤਰੀ ਪ੍ਰਤੀਨਿਧ
ਐੱਸ ਏ ਐੱਸ ਨਗਰ(ਮੁਹਾਲੀ), 2 ਜੁਲਾਈ
ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਮੁਹਾਲੀ ਦੇ ਉੱਚ ਅਧਿਕਾਰੀਆਂ ਤੋਂ ਆਗੂਆਂ ਦੀਆਂ ਅਦਾਲਤੀ ਪੇਸ਼ੀਆਂ ਅਤੇ ਇਕੱਠਾਂ ਮੌਕੇ ਰਾਹਗੀਰਾਂ ਅਤੇ ਆਮ ਲੋਕਾਂ ਦੀ ਖੱਜਲ-ਖੁਆਰੀ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮਜੀਠੀਆ ਦੀ ਪੇਸ਼ੀ ਅਤੇ ਅੰਬ ਸਾਹਿਬ ਵਿਖੇ ਇਕੱਤਰਤਾ ਕਾਰਨ ਲੋਕਾਂ ਨੂੰ ਭਾਰੀ ਦੁਸ਼ਵਾਰੀਆਂ ਸਹਿਣੀਆਂ ਪਈਆਂ। ਉਨ੍ਹਾਂ ਕਿਹਾ ਕਿ ਅਦਾਲਤੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜਾਣ ਵਾਲਿਆਂ ਨੂੰ ਖੱਜਲ-ਖੁਆਰੀ ਹੋਈ ਅਤੇ ਆਪਣੇ ਵਾਹਨ ਕਾਫ਼ੀ ਦੂਰ ਖੜਾਉਣੇ ਪਏ। ਉਨ੍ਹਾਂ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੇ ਅੱਗੇ ਵਾਲੀ ਸੜਕ ਦੀ ਆਵਾਜਾਈ ਬੰਦ ਕੀਤੇ ਜਾਣ ਕਾਰਨ ਕਈਂ ਘੰਟੇ ਲੋਕੀਂ ਪ੍ਰੇਸ਼ਾਨ ਹੁੰਦੇ ਰਹੇ ਅਤੇ ਲੋਕਾਂ ਨੂੰ ਲੰਮੇ ਜਾਮਾਂ ਦਾ ਸਾਹਮਣਾ ਕਰਨਾ ਪਿਆ। ਕਾਂਗਰਸੀ ਆਗੂ ਨੇ ਆਖਿਆ ਕਿ ਭਵਿੱਖ ਵਿਚ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਕੋਈ ਢੁਕਵਾਂ ਰਾਹ ਕੱਢਿਆ ਜਾਵੇ ਅਤੇ ਲੋਕਾਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੰਦ ਰਸਤਿਆਂ ਸਬੰਧੀ ਲੋਕਾਂ ਨੂੰ ਪਹਿਲਾਂ ਸੂਚਨਾ ਵੀ ਦਿੱਤੀ ਜਾਵੇ।