ਸੜਕ ਦੀ ਮੁਰੰਮਤ ਲਈ ਦਸ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ
ਨੂਰਪੁਰ ਬੇਦੀ ਤੋਂ ਸੰਗਤਪੁਰ ਬਰਾਸਤਾ ਮਵਾ ਮਕਾਰੀ ਭੈਣੀ ਸੜਕ ’ਤੇ ਪੈਂਦੇ ਦਸ ਪਿੰਡਾਂ ਦੇ ਲੋਕਾਂ ਨੇ ਤਲਾਬ ਦਾ ਰੂਪ ਧਾਰ ਚੁੱਕੀ ਸੜਕ ਦੀ ਖਸਤਾ ਹਾਲਤ ਤੋਂ ਖ਼ਫ਼ਾ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਕਰੀਬ ਸੱਤ ਕਿਲੋਮੀਟਰ ਲੰਬੀ ਇਹ...
Advertisement
ਨੂਰਪੁਰ ਬੇਦੀ ਤੋਂ ਸੰਗਤਪੁਰ ਬਰਾਸਤਾ ਮਵਾ ਮਕਾਰੀ ਭੈਣੀ ਸੜਕ ’ਤੇ ਪੈਂਦੇ ਦਸ ਪਿੰਡਾਂ ਦੇ ਲੋਕਾਂ ਨੇ ਤਲਾਬ ਦਾ ਰੂਪ ਧਾਰ ਚੁੱਕੀ ਸੜਕ ਦੀ ਖਸਤਾ ਹਾਲਤ ਤੋਂ ਖ਼ਫ਼ਾ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਕਰੀਬ ਸੱਤ ਕਿਲੋਮੀਟਰ ਲੰਬੀ ਇਹ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਬਣਾਉਣ ਲਈ 15 ਦਿਨ ਦਾ ਅਲਟੀਮੇਟਮ ਦਿੰਦਿਆਂ ਅਗਲੇ ਐਕਸ਼ਨ ਦੀ ਚਿਤਾਵਨੀ ਦਿੱਤੀ ਹੈ।
ਲੋਕਾਂ ਦੇ ਹੱਕ ਵਿੱਚ ਨਿੱਤਰੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਬਦਲਾਅ ਦੇ ਨਾਮ ’ਤੇ ਆਈ ਇਸ ਸਰਕਾਰ ਦੇ ਆਗੂਆਂ ਨੂੰ ਲੋਕ ਹਿੱਤਾਂ ਲਈ ਗੰਭੀਰ ਹੋਣਾ ਚਾਹੀਦਾ ਹੈ। ਪ੍ਰੀਤਮ ਸਿੰਘ ਮਵਾ, ਰਣਜੀਤ ਸਿੰਘ ਮੁਕਾਰੀ, ਹਰਦਿਆਲ ਸਿੰਘ ਖੱਟੜਾ, ਸ਼ਿੰਗਾਰਾ ਸਿੰਘ ਤੇ ਜੋਗਿੰਦਰ ਸਿੰਘ ਆਦਿ ਨੇ ਕਿਹਾ ਅੱਠ ਸਾਲ ਪਹਿਲਾਂ ਇਸ ਸੜਕ ਦਾ ਨਿਰਮਾਣ ਹੋਇਆ ਸੀ। ਲੋਕਾਂ ਨੇ ਇੱਥ ਖੜ੍ਹੇ ਪਾਣੀ ’ਚ ਟਿਊਬ ’ਤੇ ਤੈਰ ਕੇ ਵਿਅੰਗਮਈ ਤਰੀਕੇ ਨਾਲ ਵਿਰੋਧ ਜ਼ਾਹਿਰ ਕੀਤਾ।
Advertisement
Advertisement
×