ਦੂਸ਼ਿਤ ਪਾਣੀ ਧਰਤੀ ’ਚ ਪਾਉਣ ਕਾਰਨ ਲੋਕ ਪ੍ਰੇਸ਼ਾਨ
ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਨੇ ਹਲਕਾ ਖਰੜ ਕੁਰਾਲੀ ਨੇੜਲੇ ਪਿੰਡ ਲਖਨੌਰ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਤੇ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ੍ਰੀ ਕੰਗ ਨੇ ਪੰਚਾਇਤਾਂ ਨੂੰ ਵਿਕਾਸ ਲਈ ਫੰਡ ਜਾਰੀ ਨਾ ਕਰਨ ਅਤੇ ਪੰਚਾਇਤਾਂ ਨੂੰ ਵਿਹਲੀਆਂ ਰੱਖਣ ਲਈ ‘ਆਪ’ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਠੱਪ ਪਏ ਹਨ।
ਪਿੰਡ ਵਾਸੀਆਂ ਨੇ ਪਡਿਆਲਾ ਤੇ ਲਖਨੌਰ ਦੇ ਦੁਆਲੇ ਬਣ ਰਹੀਆਂ ਕਲੋਨੀਆਂ ਕਾਰਨ ਪੈਦਾ ਹੋਈ ਸਮੱਸਿਆ ਸਬੰਧੀ ਸ੍ਰੀ ਕੰਗ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਬਿਲਡਰਾਂ ਤੇ ਕਲੋਨਾਈਜ਼ਰਾਂ ਵਲੋਂ ਕਲੋਨੀਆਂ ਦਾ ਦੂਸ਼ਿਤ ਪਾਣੀ ਬੋਰ ਕਰਕੇ ਧਰਤੀ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਵਰਤਾਰਾ ਹੈ। ਕੰਗ ਨੇ ਬਿਲਡਰਾਂ ਤੇ ਕਲੋਨਾਈਜ਼ਰਾਂ ਵਲੋਂ ਕਲੋਨੀਆਂ ਦਾ ਪਾਣੀ ਧਰਤੀ ਵਿੱਚ ਸੁੱਟਣ ਸਬੰਧੀ ਮਾਮਲਾ ਉਭਾਰਨ ਅਤੇ ਪਿੰਡ ਵਾਸੀਆਂ ਦਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਰਾਜਿੰਦਰ ਮਸੀਹ ਬਿੱਲਾ, ਗੁਰਦੀਪ ਕੌਰ, ਜਸਵਿੰਦਰ ਸਿੰਘ ਭੂਰਾ, ਗੁਰਮੁਖ ਸਿੰਘ, ਬਹਾਦਰ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
ਜਗਮੋਹਨ ਕੰਗ ਵੱਲੋਂ ਖੂਨੀਮਾਜਰਾ ਵਾਸੀਆਂ ਨਾਲ ਮੀਟਿੰਗ
ਖਰੜ (ਸ਼ਸ਼ੀ ਪਾਲ ਜੈਨ): ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਨਗਰ ਕੌਂਸਲ ਖਰੜ ਅਧੀਨ ਪੈਂਦੇ ਪਿੰਡ ਖੂਨੀਮਾਜਰਾ ਵਾਸੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਖੂਨੀਮਾਜਰਾ ਪਿੰਡ ਵਿਕਾਸ ਪੱਖੋਂ ਪੂਰੀ ਤਰ੍ਹਾਂ ਅਣਗੌਲਿਆ ਹੈ। ਸੀਵਰੇਜ ਪਾਉਣ ਦੇ ਕੰਮ ਕਾਰਨ ਪਿੰਡ ਦੀਆਂ ਸਾਰੀਆਂ ਸੜਕਾਂ ਖਰਾਬ ਪਈਆਂ ਹਨ। ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਬਾਰੇ ਵੀ ਦੱਸਿਆ ਅਤੇ ਇੱਕ ਨਵੇਂ ਟਿਊਬਵੈੱਲ ਦੀ ਲੋੜ ’ਤੇ ਜੋਰ ਦਿੱਤਾ। ਇਸ ਮੌਕੇ ਮਾਸਟਰ ਸ਼ਿੰਗਾਰਾ ਸਿੰਘ, ਸਰਬਜੀਤ ਸਿੰਘ ਟੋਡਰਮਾਜਰਾ, ਨੰਬਰਦਾਰ ਕੁਲਵਿੰਦਰ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਲਾਲਾ, ਗੁਰਪਾਲ ਸਿੰਘ, ਪਲਵਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।