ਬੀਐੱਸ ਚਾਨਾਸ੍ਰੀ ਆਨੰਦਪੁਰ ਸਾਹਿਬ, 28 ਅਪਰੈਲਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਸਥਾਨਕ ਸੰਚਾਲਨ ਮੰਡਲ ਦਫਤਰ ਵਿਖੇ ਵਿਭਾਗ ਦੇ ਨਿੱਜੀਕਰਨ ਦੇ ਰੋਸ ’ਚ ਡਵੀਜਨ ਗੰਗੂਵਾਲ, ਜਨਰੇਸ਼ਨ ਮੰਡਲ ਦੇ ਸਾਂਝੇ ਮੋਰਚੇ ਅਤੇ ਪੈਨਸ਼ਰਨਾਂ ਨੇ ਵਿਭਾਗ ਅਤੇ ਸੂਬਾ ਸਰਕਾਰ ਦੀ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ। ਦੇਸ ਰਾਜ ਘਈ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਰਕਲ ਦੀ ਡਵੀਜਨ ਖਰੜ ਅਤੇ ਲਾਲੜੂ ਦਾ ਨਿੱਜੀਕਰਨ ਖ਼ਿਲਾਫ਼ ਕਰਮਚਾਰੀਆਂ ਅਤੇ ਪੈਨਸ਼ਨਰਾਂ ’ਚ ਭਾਰੀ ਰੋਸ ਪੈਦਾ ਹੋਇਆ ਹੈ। ਆਗੂ ਮਦਨ ਗੋਪਾਲ ਸ਼ਰਮਾ ਮੀਤ ਪ੍ਰਧਾਨ ਪੰਜਾਬ, ਚਰਨ ਦਾਸ ਸੂਬਾ ਕਮੇਟੀ ਮੈਂਬਰ, ਗੋਪਾਲ ਕ੍ਰਿਸ਼ਨ, ਤਿਲਕ ਰਾਜ, ਕੁਲਦੀਪ ਸਿੰਘ ਰਾਣਾ, ਪ੍ਰਕਾਸ਼ ਚੰਦ ਅਤੇ ਗੱਜਣ ਸਿੰਘ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਚੋਣਾਂ ਮੌਕੇ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਵਿਭਾਗ ’ਚ ਨਿੱਜੀਕਰਨ ਨੁੂੰ ਬੰਦ ਨਾ ਕੀਤਾ ਤਾਂ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਜਿਸ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ। ਇਸ ਮੌਕੇ ਜਸਵਿੰਦਰ ਸਿੰਘ ਸਕੱਤਰ, ਸੁਰਜੀਤ ਸਿੰਘ, ਰੁਲਿਆ ਰਾਜ, ਰਾਜ ਪਾਲ, ਬਖਤਾਵਰ ਸਿੰਘ, ਪਰਮਜੀਤ ਸਿੰਘ ਬੈਂਸ, ਸੰਤੋਖ ਸਿੰਘ, ਜਸਬੀਰ ਸਿੰਘ, ਸੁਖਦੇਵ ਸਿੰਘ, ਸੋਮਦੱਤ ਸ਼ਰਮਾ, ਸੁਰਿੰਦਰ ਕੁਮਾਰ, ਅਵਤਾਰ ਸਿੰਘ, ਗੁਲਜਾਰੀ ਲਾਲ ਅਤੇ ਜਸਵਿੰਦਰ ਸਿੰਘ ਔਲਖ ਹਾਜ਼ਰ ਸਨ।