ਸੜਕ ’ਤੇ ਪਾਣੀ ਭਰਨ ਕਾਰਨ ਰਾਹਗੀਰ ਪ੍ਰੇਸ਼ਾਨ
ਬਨੂੜ ਤੋਂ ਝਿਊਰਮਾਜਰਾ-ਖਾਨਪੁਰ ਖੱਦਰ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਬਨੂੜ ਦੇ ਸ਼ਮਸ਼ਾਨਘਾਟ ਨੇੜੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿਛਲੇ ਦਸ ਦਿਨਾਂ ਤੋਂ ਪਾਣੀ ਭਰਿਆ ਖੜ੍ਹਾ ਹੈ। ਲੋਕਾਂ ਨੂੰ ਗੋਡੇ-ਗੋਡੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਆਲੇ-ਦੁਆਲੇ ਦੇ ਖੇਤਾਂ...
Advertisement
ਬਨੂੜ ਤੋਂ ਝਿਊਰਮਾਜਰਾ-ਖਾਨਪੁਰ ਖੱਦਰ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਬਨੂੜ ਦੇ ਸ਼ਮਸ਼ਾਨਘਾਟ ਨੇੜੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿਛਲੇ ਦਸ ਦਿਨਾਂ ਤੋਂ ਪਾਣੀ ਭਰਿਆ ਖੜ੍ਹਾ ਹੈ। ਲੋਕਾਂ ਨੂੰ ਗੋਡੇ-ਗੋਡੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਆਲੇ-ਦੁਆਲੇ ਦੇ ਖੇਤਾਂ ਵਾਲੇ ਕਿਸਾਨਾਂ ਨੂੰ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਆਪਣੀਆਂ ਫ਼ਸਲਾਂ ਖ਼ਰਾਬ ਹੋਣ ਦਾ ਡਰ ਹੈ। ਉਨ੍ਹਾਂ ਨਗਰ ਕੌਂਸਲ ਬਨੂੜ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਣੀ ਦਾ ਤੁਰੰਤ ਨਿਕਾਸ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ। ਖਾਨਪੁਰ ਖੱਦਰ ਦੇ ਵਸਨੀਕ ਧਰਮਵੀਰ ਸ਼ੈਲੀ, ਸਰਪੰਚ ਠੇਕੇਦਾਰ ਪੱਪੀ ਕਰਾਲੀ, ਸਤਪਾਲ ਸਿੰਘ ਰਾਜੋਮਾਜਰਾ ਸਾਬਕਾ ਸਰਪੰਚ ਆਦਿ ਨੇ ਦੱਸਿਆ ਕਿ ਇਹ ਸੜਕ ਵੱਖ-ਵੱਖ ਪਿੰਡਾਂ ਨੂੰ ਜਾਂਦੀ ਹੈ ਅਤੇ ਇੱਥੋਂ ਰੋਜ਼ਾਨਾ ਵੱਡੀ ਮਾਤਰਾ ਵਿਚ ਆਵਾਜਾਈ ਚਲਦੀ ਹੈ। ਸੜਕ ਦੇ ਨਾਲ ਲੱਗਦੇ ਕਿਸਾਨਾਂ ਲਖਵੀਰ ਸਿੰਘ ਬਠਲਾਣਾ, ਗੁਰਵੀਰ ਸਿੰਘ ਢੀਂਡਸਾ ਆਦਿ ਨੇ ਵੀ ਪਾਣੀ ਦੀ ਨਿਕਾਸੀ ਦੀ ਮੰਗ ਕਰਦਿਆਂ ਝੋਨਾ ਖਰਾਬ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ।
Advertisement
Advertisement
×