DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਤਿਆਲਾਂ ਦੀ ਪੰਚਾਇਤ ਨੇ ਬੂਟੇ ਲਾਏ

ਇੱਥੇ ਅੱਜ ਗਰਾਮ ਪੰਚਾਇਤ ਪਤਿਆਲਾਂ ਵੱਲੋਂ ਪਿੰਡ ਨੂੰ ਹਰਾ ਭਰਾ ਬਣਾਉਣ ਦੇ ਮਕਸਦ ਨਾਲ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਉਚੇਚੇ ਤੌਰ ’ਤੇ...
  • fb
  • twitter
  • whatsapp
  • whatsapp
featured-img featured-img
ਬੂਟੇ ਲਗਾਉਂਦੇ ਹੋਏ ਵਿਧਾਇਕ ਦਿਨੇਸ਼ ਚੱਢਾ ਅਤੇ ਹੋਰ। -ਫੋਟੋ: ਜਗਮੋਹਨ ਸਿੰਘ
Advertisement
ਇੱਥੇ ਅੱਜ ਗਰਾਮ ਪੰਚਾਇਤ ਪਤਿਆਲਾਂ ਵੱਲੋਂ ਪਿੰਡ ਨੂੰ ਹਰਾ ਭਰਾ ਬਣਾਉਣ ਦੇ ਮਕਸਦ ਨਾਲ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਰਪੰਚ ਸਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਤੇ ਮਗਨਰੇਗਾ ਵਰਕਰਾਂ ਦੇ ਸਹਿਯੋਗ ਨਾਲ 1000 ਤੋਂ ਵੱਧ ਪੌਦੇ ਲਗਾਏ ਜਾਣਗੇ। ਇਸ ਮੌਕੇ ਪੰਚ ਜਰਨੈਲ ਸਿੰਘ, ਆਤਮਾ ਸਿੰਘ, ਮਨਜੀਤ ਕੌਰ, ਹਰਵਿੰਦਰ ਕੌਰ, ਸਰਪੰਚ ਜੋਗਾ ਸਿੰਘ ਮਿਆਣੀ, ਜਸਵਿੰਦਰ ਸਿੰਘ ਬਿੰਦੂ, ਮਗਨਰੇਗਾ ਮੇਟ ਰਜਨੀ, ਮੀਨਾ ਰਾਣੀ, ਚਮਨ ਲਾਲ, ਆਸ਼ਾ ਵਰਕਰ ਜਸਵਿੰਦਰ ਕੌਰ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਫੌਜੀ, ਤਜਿੰਦਰ ਸਿੰਘ, ਹੈਪੀ, ਧਰਮਪਾਲ ਧੀਮਾਨ, ਸੋਹਣ ਲਾਲ, ਮਾਨ ਸਿੰਘ, ਜਮਨਾ ਦੇਵੀ ਤੇ ਹੈਰੀ ਸੈਣੀ ਹਾਜ਼ਰ ਸਨ।

Advertisement
Advertisement
×